ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਤੇ ਉਨ੍ਹਾਂ ਦੇ ਪੂਰੇ ਮੰਤਰੀ ਮੰਡਲ ਨੇ ਭਾਰਤੀ ਸਿਆਸਤਦਾਨਾਂ ਲਈ ਨਵੀਂ ਮਿਸਾਲ ਕਾਇਮ ਕੀਤੀ ਹੈ।


 

ਮੁੱਖ ਮੰਤਰੀ ਮੁਤਾਬਕ ਉਨ੍ਹਾਂ ਲੋਕਾਂ ਨੂੰ ਹੋਣ ਵਾਲੀ ਦਿੱਕਤ ਨੂੰ ਘਟਾਉਣ ਲਈ ਉਨ੍ਹਾਂ ਨੇ ਆਪਣੀਆਂ ਝੰਡੀਆਂ ਵਾਲੀਆਂ ਕਾਰਾਂ ਦੀ ਥਾਂ 'ਤੇ ਆਪਣੇ ਮੰਤਰੀਆਂ ਸਮੇਤ ਦਿੱਲੀ ਤਕ ਦਾ ਸਫ਼ਰ ਟੈਂਪੂ ਟ੍ਰੈਵਲਰ ਰਾਹੀਂ ਕੀਤਾ।

ਦਰਅਸਲ, ਸੀਐਮ ਜੈਰਾਮ ਠਾਕੁਰ ਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੁਲਾਕਾਤ ਲਈ ਬੁਲਾਇਆ ਸੀ। ਇਸ ਲਈ ਸਾਰੇ ਮੰਤਰੀ ਆਪਣੀਆਂ ਗੱਡੀਆਂ ਛੱਡ ਟੈਂਪੂ ਟ੍ਰੈਵਲਰ 'ਤੇ ਰਾਸ਼ਟਰਪਤੀ ਭਵਨ ਵਿੱਚ ਹੋਈ ਰੀਟ੍ਰੀਟ ਲਈ ਪਹੁੰਚੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਾਰੀ ਕੈਬਨਿਟ ਟੈਂਪੂ ਟ੍ਰੈਵਲਰਜ਼ 'ਤੇ ਜਾਣ ਦਾ ਹੀ ਫੈਸਲਾ ਕੀਤਾ ਤਾਂ ਜੋ ਜਨਤਾ ਨੂੰ ਕੋਈ ਤਕਲੀਫ ਨਾ ਹੋਵੇ।