ਜਾਮੀਆ ਯੂਨੀਵਰਸਿਟੀ ਦੀ ਵੈਬਸਾਈਟ ਹੈਕ, ਹੈਕਰ ਨੇ ਪ੍ਰੇਮਿਕਾ ਲਈ ਲਿਖਿਆ ਇਹ ਸੰਦੇਸ਼...
ਏਬੀਪੀ ਸਾਂਝਾ | 22 May 2018 09:48 AM (IST)
ਨਵੀਂ ਦਿੱਲੀ: ਦਿੱਲੀ ਤੇ ਦੇਸ਼ ਦੀ ਮਕਬੂਲ ਯੂਨੀਵਰਸਿਟੀ ਜਾਮੀਆ ਮਿਲੀਆ ਇਸਲਾਮੀਆ ਦੀ ਵੈਬਸਾਈਟ ਨੂੰ ਕਿਸੀ ਨੇ ਹੈਕ ਕਰ ਲਿਆ। ਵੈਬਸਾਈਟ ਦੇ ਲਿੰਕ (jmi.ac in) ’ਤੇ ਕਲਿੱਕ ਕਰਨ ਦੇ ਬਾਅਦ ਸਿਰਫ 'Happy Birthday Pooja’ ਲਿਖਿਆ ਹੋਇਆ ਦਿਖ ਰਿਹਾ ਸੀ। ਹੈਕਰ ਨੇ ਪੂਰੇ ਵੈਬ ਪੇਜ ਨੂੰ ਕਾਲ਼ੀ ਸਕਰੀਨ ਵਿੱਚ ਬਦਲ ਦਿੱਤਾ। ਵੈਬਸਾਈਟ ਦੇ ਹੇਠਾਂ T.3am ਤੇ ਅਖ਼ੀਰ ਵਿੱਚ ‘your love’ਵੀ ਲਿਖਿਆ ਹੋਇਆ ਸੀ। ਇਸ ਸਬੰਧ ਵਿੱਚ ਜਾਮੀਆ ਪ੍ਰਸ਼ਾਸਨ ਨੇ ਕਿਹਾ ਕਿ ਆਈਟੀ ਵਿਭਾਗ ਇਸ ਮਾਮਲੇ ਦੀ ਦੇਖ-ਰੇਖ ਕਰ ਰਿਹਾ ਹੈ। ਹਾਲਾਂਕਿ ਪੁਲਿਸ ਨੂੰ ਇਸ ਮਾਮਲੇ ਬਾਰੇ ਕੋਈ ਖ਼ਬਰ ਨਹੀਂ ਦਿੱਤੀ ਗਈ ਸੀ। ਹੁਣ ਤਕ ਜਾਮੀਆ ਦੀ ਵੈਬਸਾਈਟ ਨੂੰ ਠੀਕ ਕਰ ਲਿਆ ਗਿਆ ਹੈ। [embed]https://twitter.com/ani_digital/status/998679589235896321[/embed] ਹਾਲ ਹੀ ਵਿੱਚ ਹੈਕਰਾਂ ਨੇ ਸੁਪਰੀਮ ਕੋਰਟ ਦਾ ਵੈਬਸਾਈਟ ਨੂੰ ਵੀ ਹੈਕ ਕਰ ਲਿਆ ਸੀ। ਇਸ ਦੇ ਨਾਲ ਹੀ ਕਈ ਮੰਤਰਾਲਿਆਂ ਦੀਆਂ ਵੈਬਸਾਈਟਾਂ ਵੀ ਹੈਕ ਹੋ ਚੁੱਕੀਆਂ ਹਨ।