ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (cbse) 10ਵੀਂ ਦੇ ਲੱਖਾਂ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ ਹੋ ਗਈ ਹੈ। ਬੋਰਡ ਅੱਜ ਦਸਵੀਂ ਦੇ ਨਤੀਜੇ ਜਾਰੀ ਕਰ ਦਿੱਤੇ। ਦੱਸ ਦਈਏ ਕਿ ਬੀਤੇ ਦਿਨੀਂ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਨਤੀਜੇ ਬੁੱਧਵਾਰ ਨੂੰ ਐਲਾਨੇ ਜਾਣਗੇ।


ਇੱਥੇ ਵੇਖੋ ਸੀਬੀਐਸਈ 10ਵੀਂ ਦੇ ਨਤੀਜੇ:

ਸੀਬੀਐਸਈ ਬੋਰਡ ਵਲੋਂ ਨਤੀਜੇ  ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈਬਸਾਈਟ ‘ਤੇ ਜਾ ਕੇ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। ਵਿਦਿਆਰਥੀ ਆਪਣੇ ਨਤੀਜੇ cbseresults.nic.in 'ਤੇ ਦੇਖ ਸਕਦੇ ਹਨ। ਸਾਰੇ ਵਿਦਿਆਰਥੀ ਹੁਣ ਆਪਣੇ ਰੋਲ ਨੰਬਰ ਆਪਣੇ ਕੋਲ ਰੱਖਣ ਤਾਂ ਜੋ ਰਿਜ਼ਲਟ ਚੈੱਕ ਕੀਤਾ ਜਾ ਸਕੇ।

ਕੀ ਇਸ ਵਾਰ ਮੈਰਿਟ ਸੂਚੀ ਜਾਰੀ ਕੀਤੀ ਜਾਏਗੀ?

CISCE ਬੋਰਡ ਦੀ ਤਰ੍ਹਾਂ ਸੀਬੀਐਸਈ ਵੀ ਇਸ ਵਾਰ ਵਿਦਿਆਰਥੀਆਂ ਦੀ ਮੈਰਿਟ ਸੂਚੀ ਜਾਰੀ ਨਹੀਂ ਕਰੇਗਾ। ਬੋਰਡ ਨੇ 12ਵੀਂ ਦੀ ਮੈਰਿਟ ਸੂਚੀ ਵੀ ਜਾਰੀ ਨਹੀਂ ਕੀਤੀ ਅਤੇ ਹੁਣ 10 ਵੀਂ ਦੀ ਮੈਰਿਟ ਸੂਚੀ ਵੀ ਜਾਰੀ ਨਹੀਂ ਕੀਤੀ ਜਾਵੇਗੀ। ਦਰਅਸਲ, ਇਸ ਵਾਰ ਕੋਰੋਨਾਵਾਇਰਸ ਮਹਾਮਾਰੀ ਕਰਕੇ ਪੂਰੇ ਪੇਪਰ ਨਹੀਂ ਹੋ ਸਕੇ, ਜਿਸ ਕਾਰਨ ਵਿਦਿਆਰਥੀਆਂ ਦਾ ਨਤੀਜਾ ਵਿਕਾਸ ਦੇ ਢੰਗ ਨਾਲ ਤਿਆਰ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਇਸ ਸਾਲ ਵਿਦਿਆਰਥੀਆਂ ਨੂੰ ਮਾਰਕਸੀਟ ਵਿਚ RT, RW, RL ਵਰਗੇ ਨਵੇਂ ਵੱਖਰੇ ਸ਼ਬਦ ਵੇਖਣ ਨੂੰ ਮਿਲਣਗੇ। ਆਰਟੀ ਦਾ ਮਤਲਬ ਰਿਪੀਟ ਥਿਊਰੀ। ਆਰਟੀ ਵਾਲੇ ਵਿਦਿਆਰਥੀਆਂ ਨੂੰ ਫਿਰ ਥਿਊਰੀ ਪੇਪਰ ਦੇਣਾ ਪਏਗਾ, ਪਰ ਇਹ ਸਾਰ 10ਵੀਂ ਵਿੱਚ ਨਹੀਂ ਵੇਖਿਆ ਜਾਏਗਾ ਕਿਉਂਕਿ ਕੰਯੂਲੇਟਿਵ ਸਕੋਰ 10ਵੀਂ ਵਿੱਚ ਵੇਖਿਆ ਜਾਂਦਾ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI