ਮਈ ਦੇ ਆਖਰੀ ਹਫਤੇ ਆਉਣਗੇ 10ਵੀਂ ਦੇ ਨਤੀਜੇ
ਏਬੀਪੀ ਸਾਂਝਾ | 04 Apr 2019 12:35 PM (IST)
ਨਵੀਂ ਦਿੱਲੀ: ਸੀਬੀਐਸਈ ਦੀ ਕਲਾਸ 10ਵੀਂ ਦੀ ਪ੍ਰੀਖਿਆ 29 ਮਾਰਚ ਨੂੰ ਖ਼ਤਮ ਹੋ ਗਈ ਸੀ। ਹੁਣ ਵਿਦਿਆਰਥੀਆਂ ਨੂੰ ਨਤੀਜੇ ਦਾ ਇੰਤਜ਼ਾਰ ਹੈ। ਖ਼ਬਰਾਂ ਨੇ ਕਿ ਇਸ ਵਾਰ ਸੀਬੀਐਸਈ 10ਵੀਂ ਦੇ ਨਤੀਜੇ ਮਈ ਦੇ ਆਖਰੀ ਹਫਤੇ ਐਲਾਨ ਸਕਦਾ ਹੈ। ਇਸ ਵਾਰ 31 ਲੱਖ ਵਿਦਿਆਰਥੀਆਂ ਨੇ 10ਵੀਂ ਦੇ ਇਮਤਿਹਾਨ ਦਿੱਤੇ ਸੀ। ਪਿਛਲੇ ਸਾਲ ਦੇ ਸੀਬੀਐਸਈ ਕਲਾਸ 10ਵੀਂ ਦੇ ਰਿਜ਼ਲਟ ਨੂੰ ਦੇਖਦੇ ਹੋਏ ਇਹ 29 ਮਈ ਨੂੰ ਤੇ 12ਵੀਂ ਦਾ ਰਿਜ਼ਲਟ 26 ਮਈ ਨੂੰ ਜਾਰੀ ਕੀਤਾ ਸੀ। ਸੀਬੀਐਸਈ ਰਿਜ਼ਲਟ ਜਾਰੀ ਕਰਨ ਦੀ ਤਾਰੀਖ ਦਾ ਐਲਾਨ ਉਂਜ ਇੱਕ ਦਿਨ ਪਹਿਲਾਂ ਐਲਾਨਦੀ ਹੈ। ਸੀਬੀਐਸਈ ਦੇ ਅਧਿਕਾਰੀਆਂ ਨੇ ਕਿਹਾ ਕਿ ਬੋਰਡ ਰਿਜ਼ਲਟ ਉਦੋਂ ਹੀ ਜਾਰੀ ਕਰੇਗਾ ਜਦੋਂ ਕਾਪੀਆਂ ਚੈੱਕ ਹੋ ਜਾਣਗੀਆਂ ਤੇ ਰਿਜ਼ਲਟ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਤੀਜੇ ਤਿਆਰ ਕਰਨ ‘ਚ ਪੂਰੀ ਸਾਵਧਾਨੀ ਵਰਤੀ ਜਾਵੇਗੀ। ਬੋਰਡ ਰਿਜ਼ਲਟ ਨੂੰ cbseresults.nic.in ‘ਤੇ ਜਾਰੀ ਕਰੇਗੀ।