ਰਾਜੀਵ ਬਿੰਬੀ
ਖੇਮਕਰਣ: ਸੈਕਟਰ ਖੈਮਕਰਣ ‘ਚ ਬੀਤੇ ਦਿਨੀਂ ਪਾਕਿਸਤਾਨ ਵੱਲੋਂ ਆਏ ਇੱਕ ਜਹਾਜ਼ ਨੂੰ ਭਾਰਤੀ ਸੈਨਾਂ ਦੇ ਜਵਾਨਾਂ ਨੇ ਵਾਪਸ ਪਰਤਣ ‘ਤੇ ਮਜ਼ਬੂਰ ਕੀਤਾ ਸੀ। ਇਸ ਤੋਂ ਬਾਅਦ ਵੀ ਪਾਕਿ ਅਜੇ ਵੀ ਆਪਣੀਆਂ ਕਰਤੂਤਾਂ ਤੋਂ ਬਾਜ ਨਹੀ ਆ ਰਿਹਾ ਜਿਸ ਦੇ ਚਲਦੇ ਬੀਤੀ ਰਾਤ ਫੇਰ ਤੋਂ ਪਾਕਿ ਵੱਲੋਂ ਇੱਕ ਡ੍ਰੋਨ ਭਾਰਤ ‘ਚ ਦਾਖਲ ਹੋਇਆ ਜਿਸ ਨੂੰ ਭਾਰਤੀ ਸੈਨਾ ਨੇ ਖਦੇੜਣ ‘ਚ ਕਾਮਛਾਬੀ ਹਾਸਲ ਕੀਤੀ।
ਇਸ ਤੋਂ ਬਾਅਦ ਸਰਹੱਦ ਨਾਲ ਲੱਗਦੇ ਕਈ ਪਿੰਡਾਂ ‘ਚ ਦਹਿਸ਼ਤ ਫੈਲ ਗਈ। ਪਿੰਡ ਦੇ ਲੋਕ ਰਾਤ ਨੂੰ ਹੀ ਆਪਣੇ ਘਰਾਂ ਦੀ ਛੱਤਾਂ ‘ਤੇ ਬੈਠੇ ਰਹੇ ਕੁਝ ਤਾਂ ਆਪਣੇ ਘਰ ਛੱਡ ਰਾਤ ਨੂੰ ਹੀ ਰਿਸ਼ਤੇਦਾਰਾਂ ਦੇ ਚਲੇ ਗਏ।
ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਵੱਲੋਂ ਇੱਕ ਡ੍ਰੋਨ ਭਾਰਤੀ ਸਰਹੱਦ ‘ਚ ਪਿੰਡ ਰੱਤੋਕੇ ਸੇ ਕੋਲ ਦੇਖਿਆ ਗਿਆ ਜਿਸ ਨੂੰ ਰੋਕਣ ਲਈ ਭਾਰਤੀ ਸੈਨਾ ਅੱਗੇ ਵੱਧ ਉਸ ਨੂੰ ਟਾਰਗੇਟ ਕੀਤਾ। ਭਾਰਤੀ ਸੈਨਾ ਨੇ ਡ੍ਰੋਨ ਨੂੰ ਰੋਕਣ ਲਈ ਤਿੰਨ ਫਾਈਰ ਵੀ ਕੀਤੇ ਜਿਸ ਤੋਂ ਬਾਅਦ ਅਜੇ ਤਕ ਇਹ ਸਾਫ਼ ਨਹੀ ਹੋਇਆ ਕਿ ਡ੍ਰੋਨ ਗਿਰ ਗਿਆ ਸੀ ਜਾਂ ਪਾਕਿਸਤਾਨ ਵੱਲ ਵਾਪਸ ਚਲਾ ਗਿਆ ਸੀ।