ਨਵੀਂ ਦਿੱਲੀ: ਚੋਣਾਂ ਦੇ ਮੌਸਮ ‘ਚ ਕਾਲੇ ਧਨ ‘ਤੇ ਸ਼ਿਕੰਜਾ ਜਾਰੀ ਹੈ। ਪ੍ਰਸਾਸ਼ਨ ਨੇ ਤਮਿਲਨਾਡੁ ਦੇ ਸਲੇਮ ਤੋਂ ਸਾਢੇ ਤਿੰਨ ਕਰੋੜ ਰੁਪਏ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਆਂਧਰ ‘ਚ 70 ਲੱਖ ਅਤੇ ਚਿਤੱੂਰ ‘ਚ 39 ਲੱਖ ਰੁਪਏ ਜਬਤ ਕੀਤੇ ਹਨ।


ਚੋਣ ਵਿਭਾਗ ਨੇ ਹੁਣ ਤਕ 377.511 ਕਰੋੜ ਰੁਪਏ ਕੈਸ਼ ਜਬਤ ਕੀਤੇ ਹਨ। ਇਸ ਤੋਂ ਇਲਾਵਾ 157 ਕਰੋੜ ਦੀ ਸ਼ਰਾਬ, 7.5 ਕਰੋੜ ਰੁਪਏ ਦੀ ਡ੍ਰਗਸ ਅਤੇ 312 ਕਰੋੜ ਦੀ ਕੀਮਤੀ ਧਾਤਾਂ ਬਰਾਮਦ ਕੀਤੀਆਂ ਗਈਆਂ ਹਨ।

ਤਮਿਲਨਾਡੁ ‘ਚ ਬਰਾਮਦ ਕੈਸ਼ ਦੀ ਜਾਂਚ ਕਰ ਵਿਭਾਗ ਕਰ ਰਿਹਾ ਹੈ। ਤਿੰਨ ਦਿ ਪਹਿਲਾਂ ਤਮਿਲਨਾਡੁ ਦੇ ਵੇਲੋਰ ਤੋਂ ਇੰਨਕਮ ਟੈਕਸ ਨੇ ਛਾਪੇਮਾਰੀ ਕਰ ਇੱਕ ਸੀਮੇਂਟ ਗੋਦਾਮ ਚੋਂ 15 ਕਰੋੜ ਰੁਪਏ ਬਰਾਮਦ ਕੀਤੇ ਸੀ।

ਉਧਰ ਚੋਣ ਜਾਬਤਾ ਲਾਗੂ ਕਰਵਾਉਣ ਦੇ ਮਕਸੱਦ ਨਾਲ ਬਣੀ ਸਟੇਟੀਕ ਸਰਵਿਲਾਂਸ ਟੀਮ ਨੇ ਬੁਧਵਾਰ ਨੂੰ ਚੈਕਿੰਗ ਦੌਰਾਨ ਨੋਇਡਾ ਤੋਂ ਇੱਕ ਕਾਰ ਚੋਂ 18 ਲੱਖ 40 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਜਿਸ ਦੀ ਜਾਣਕਾਰੀ ਟੇਕਟ ਡਿਪਾਰਟਮੈਂਟ ਨੂੰ ਦੇ ਦਿੱਤੀ ਗਈ ਹੈ।