ਨਵੀਂ ਦਿੱਲੀ: 36 ਘੰਟਿਆਂ ਬਾਅਦ ਸੀਸੀਡੀ ਮਾਲਕ ਵੀਜੀ ਸਿਧਾਰਥ ਦੀ ਲਾਸ਼ ਨੇਤਰਾਵਤੀ ਨਦੀ 'ਚੋਂ ਬਰਾਮਦ ਕੀਤੀ ਗਈ ਹੈ। ਉਹ ਸੋਮਵਾਰ ਤੋਂ ਲਾਪਤਾ ਸੀ। ਜਾਣਕਾਰੀ ਮੁਤਾਬਕ ਉਨ੍ਹਾਂ ‘ਤੇ ਕਰੀਬ 7000 ਕਰੋੜ ਰੁਪਏ ਦਾ ਕਰਜ਼ਾ ਦੀ ਤੇ ਉਨ੍ਹਾਂ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਆਪਣੀ ਜਾਨ ਦੇ ਦਿੱਤੀ। ਵੀਜੀ ਸਿਧਾਰਥ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਤੇ ਯੂਪੀਏ ਸਰਕਾਰ ਦੇ ਸਾਬਕਾ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਦੇ ਜਵਾਈ ਸੀ।
ਸਿਧਾਰਥ ਨੇ ਆਪਣੇ ਹੁਨਰ ਦੇ ਦਮ ‘ਤੇ ਕਾਰੋਬਾਰ ਸ਼ੁਰੂ ਕੀਤਾ। ਕੈਫੇ ਕੌਫ਼ੀ ਡੇਅ ਚੇਨ ਦੀ ਸ਼ੁਰੂਆਤ ਕੀਤੀ ਤੇ ਉਨ੍ਹਾਂ ਨੇ ਚਿੱਕਮਗਲੁਰੂ ਦੀ ਕੌਫ਼ੀ ਨੂੰ ਦੁਨੀਆ ‘ਚ ਫੇਮਸ ਕੀਤਾ। ਇੰਨਾ ਹੀ ਨਹੀਂ ਵੀਜੀ ਸਿਧਾਰਥ ਦਾ ਪਰਿਵਾਰ ਕਰੀਬ 140 ਸਾਲਾ ਤੋਂ ਕੌਫ਼ੀ ਦਾ ਬਿਜਨੈਸ ਕਰ ਰਿਹਾ ਹੈ। ਮੰਗਲੌਰ ਯੂਨੀਵਰਸੀਟੀ ‘ਚ ਐਮਏ ਕਰਨ ਤੋਂ ਬਾਅਦ ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ‘ਚ ਸ਼ੇਅਰ ਬਾਜ਼ਾਰ ‘ਚ ਆਪਣਾ ਦਬਦਬਾ ਬਣਾ ਲਿਆ।
ਸਿਧਾਰਥ ਨੇ ਸਿਵਨ ਸਿਕਊਰਟੀਜ਼ ਨਾਂ ਦੀ ਕੰਪਨੀ ਨਾਲ 30000 ਰੁਪਏ ‘ਚ ਸ਼ੇਅਰ ਬਾਜ਼ਾਰ ਕਾਰਡ ਖਰੀਦਿਆ ਜਿਸ ਨੂੰ ਸਾਲ 2000 ‘ਚ ‘ਵੇ 2 ਵੈਲਥ ਸਿਕਊਰਟੀ ਲਿਮਟਿਡ’ ਦਾ ਨਾਂ ਦਿੱਤਾ ਗਿਆ।
1996 ‘ਚ ਪਹਿਲੀ ਵਾਰ ਬੈਂਗਲੂਰੂ ‘ਚ ਬ੍ਰਿਗੇਡ ਰੋਡ ‘ਤੇ ਪਹਿਲਾ ਸੀਸੀਡੀ ਸਟੋਰ ਖੁੱਲ੍ਹਿਆ। ਸ਼ੁਰੂਆਤੀ ਸਮੇਂ ‘ਚ ਕੌਫ਼ੀ ਦੇ ਨਾਲ ਇੰਟਰਨੈੱਟ ਦੀ ਸੇਵਾ ਵੀ ਗਾਹਕਾਂ ਨੂੰ ਦਿੱਤੀ ਜਾਂਦੀ ਸੀ। ਇਸ ਲਈ ਚਾਰਜ ਲਿਆ ਜਾਂਦਾ ਸੀ ਪਰ ਬਾਅਦ ‘ਚ ਸਿਰਫ ਕੌਫ਼ੀ ਦੇ ਪੈਸੇ ਲਏ ਜਾਣ ਲੱਗੇ।
ਸੀਸੀਡੀ ਦਾ ਮਾਲਕਾਨਾ ਕੌਫ਼ੀ ਡੇ ਗਲੋਬਲ ਕੋਲ ਹੈ ਜੋ ਕੌਫ਼ੀ ਡੇ ਇੰਟਰਪ੍ਰਾਈਜਜ਼ ਦੀ ਸਹਾਇਕ ਕੰਪਨੀ ਹੈ। ਅੱਜ ਸੀਸੀਡੀ ‘ਚ ਕਰੀਬ 1700 ਕੈਫੇ, 48000 ਵੈਂਡਿੰਗ ਮਸ਼ੀਨਾਂ, 532 ਕਿਓਸਕ ਤੇ 403 ਗ੍ਰਾਉਂਡ ਕੌਫ਼ੀ ਵੇਚਣ ਵਾਲੇ ਆਉਟਲੇਟ ਹਨ।
ਇਸ ਸਮੇਂ ਵੀਜੀ ਸਿਧਾਰਥ ਕੋਲ 12000 ਏਕੜ ਦਾ ਕੌਫ਼ੀ ਦਾ ਬਾਗ ਹੈ। 2015 ਦੇ ਫੋਰਬਸ ਲਿਸਟ ‘ਚ ਉਸ ਦੀ ਜਾਇਦਾਦ 1.2 ਬਿਲੀਅਨ ਡਾਲਰ ਰਹੀ ਹੈ। ਵੀਜੀ ਨੇ ਇੱਕ ਹੌਸਪਟੈਲਿਟੀ ਚੇਨ ਸ਼ੁਰੂ ਕੀਤੀ। ਇਸ ਚੈਨ ਨੂੰ 7 ਸਟਾਰ ਰਿਸਾਰਟ ਸੀਰਾਈ ਤੇ ਸਿਕਾਡਾ ਚਲਾਉਂਦਾ ਹੈ। ਇਸ ਤੋਂ ਇਲਾਵਾ ਕਈ ਕੰਪਨੀਆਂ ‘ਚ ਸ਼ੇਅਰ ਹਨ।
ਇਨ੍ਹਾਂ ਸਭ ਤੋਂ ਬਾਅਦ 2017 ‘ਚ ਵੀਜੀ ਸਿਧਾਰਥ ‘ਤੇ ਟੈਕਸ ਚੋਰੀ ਦਾ ਇਲਜ਼ਾਮ ਲੱਗਿਆ ਸੀ। ਇਸ ‘ਚ ਟੈਕਸ ਵਿਭਾਗ ਨੇ ਉਨ੍ਹਾਂ ਦੇ 20 ਤੋਂ ਜ਼ਿਆਦਾ ਥਾਂਵਾਂ ‘ਤੇ ਛਾਪੇਮਾਰੀ ਕਰ ਜ਼ਬਤ ਦਸਤਾਵੇਜਾਂ ਨਾਲ 650 ਕਰੋੜ ਰੁਪਏ ਦੀ ਸਮਪਤੀ ਬਰਾਮਦ ਕੀਤੀ ਸੀ।
ਸਿਧਾਰਥ ਨੇ ਇੰਝ ਖੜ੍ਹਾ ਕੀਤੀ ਸੀ ਕੈਫੇ ਕੌਫ਼ੀ ਡੇਅ ਦਾ ਸਾਮਰਾਜ
ਏਬੀਪੀ ਸਾਂਝਾ
Updated at:
31 Jul 2019 01:06 PM (IST)
36 ਘੰਟਿਆਂ ਬਾਅਦ ਸੀਸੀਡੀ ਮਾਲਕ ਵੀਜੀ ਸਿਧਾਰਥ ਦੀ ਲਾਸ਼ ਨੇਤਰਾਵਤੀ ਨਦੀ 'ਚੋਂ ਬਰਾਮਦ ਕੀਤੀ ਗਈ ਹੈ। ਉਹ ਸੋਮਵਾਰ ਤੋਂ ਲਾਪਤਾ ਸੀ। ਜਾਣਕਾਰੀ ਮੁਤਾਬਕ ਉਨ੍ਹਾਂ ‘ਤੇ ਕਰੀਬ 7000 ਕਰੋੜ ਰੁਪਏ ਦਾ ਕਰਜ਼ਾ ਦੀ ਤੇ ਉਨ੍ਹਾਂ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਆਪਣੀ ਜਾਨ ਦੇ ਦਿੱਤੀ।
- - - - - - - - - Advertisement - - - - - - - - -