CDS Bipin Rawat Death: ਤਾਮਿਲਨਾਡੂ ਦੇ ਕੂਨੂਰ ਵਿੱਚ ਫੌਜ ਦੇ ਹੈਲੀਕਾਪਟਰ ਹਾਦਸੇ ਤੋਂ ਬਾਅਦ ਕਈ ਸਵਾਲ ਉੱਠਣ ਲੱਗੇ ਹਨ। Mi-17 ਹੈਲੀਕਾਪਟਰ ਅਸਮਾਨ ਤੋਂ ਜ਼ਮੀਨ 'ਤੇ ਡਿੱਗਣ ਤੋਂ ਬਾਅਦ ਬੂਰੀ ਤਰ੍ਹਾਂ ਤਬਾਹ ਹੋ ਗਿਆ। ਹੈਲੀਕਾਪਟਰ ਦੇ ਟੁਕੜੇ ਲਗਾਤਾਰ ਬਲਦੀ ਅੱਗ ਵਿੱਚ ਸੜ੍ਹ ਰਹੇ ਸੀ। ਕੁਝ ਟੁਕੜੇ ਦੂਰ-ਦੂਰ ਤੱਕ ਖਿੱਲਰ ਗਏ।
ਪਰ ਇਸ ਕ੍ਰੈਸ਼ ਤੋਂ ਬਾਅਦ ਹੈਲੀਕਾਪਟਰ ਦਾ ਬਲੈਕ ਬਾਕਸ ਅਜੇ ਤੱਕ ਨਹੀਂ ਮਿਲਿਆ। ਇਸ ਤੋਂ ਸ਼ਾਇਦ ਹਾਦਸੇ ਦਾ ਸਾਰੇ ਕਾਰਨ ਸਾਹਮਣੇ ਆ ਸਕਣ। ਅਜਿਹੀ ਸਥਿਤੀ ਵਿੱਚ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਤੇ ਉਨ੍ਹਾਂ ਦੀ ਪਤਨੀ ਸਮੇਤ 11 ਹੋਰ ਰੱਖਿਆ ਅਧਿਕਾਰੀਆਂ ਦੀ ਮੌਤ ਸਬੰਧੀ ਇਹ ਪੰਜ ਸਵਾਲ ਫਿਲਹਾਲ ਅਣਸੁਲਝੇ ਹਨ-
1- ਬਲੈਕ ਬਾਕਸ ਤੋਂ ਹੀ ਦੁਰਘਟਨਾ ਦੀ ਸੱਚਾਈ ਦਾ ਪਤਾ ਲੱਗ ਸਕਦਾ ਹੈ ਕਿਉਂਕਿ ਹੁਣ ਤੱਕ ਇਹ ਸਾਹਮਣੇ ਨਹੀਂ ਆਇਆ ਹੈ ਕਿ ਹੈਲੀਕਾਪਟਰ ਕਿਸੇ ਤਕਨੀਕੀ ਖਰਾਬੀ ਕਾਰਨ ਕ੍ਰੈਸ਼ ਹੋਇਆ ਜਾਂ ਮੌਸਮ ਕਾਰਨ?
2- ਸਭ ਤੋਂ ਵੱਡਾ ਸਵਾਲ ਇਹ ਹੈ ਕਿ ਦੇਸ਼ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਵਰਗੇ ਅਹਿਮ ਵਿਅਕਤੀਆਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਕਿਵੇਂ ਹੋਇਆ? ਜਿਸ 'ਚ ਨਾ ਸਿਰਫ ਵਿਪਿਨ ਰਾਵਤ ਸਗੋਂ ਉਨ੍ਹਾਂ ਦੀ ਪਤਨੀ ਤੇ ਹੋਰ ਫੌਜੀ ਅਧਿਕਾਰੀਆਂ ਸਮੇਤ 13 ਲੋਕਾਂ ਦੀ ਜਾਨ ਚਲੀ ਗਈ।
3- ਉਸ ਵਿਅਕਤੀ ਦੇ ਬਿਆਨ 'ਤੇ ਵੀ ਸਵਾਲ ਉੱਠ ਰਹੇ ਹਨ ਜਿਸ ਦਾ ਦਾਅਵਾ ਹੈ ਕਿ ਉਸ ਦੀਆਂ ਅੱਖਾਂ ਸਾਹਮਣੇ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਚਸ਼ਮਦੀਦਾਂ ਦੇ ਬਿਆਨਾਂ ਤੋਂ ਹੈਲੀਕਾਪਟਰ ਹਾਦਸੇ 'ਤੇ ਸਵਾਲ ਹੋਰ ਵੀ ਗੁੰਝਲਦਾਰ ਹੁੰਦੇ ਜਾ ਰਹੇ ਹਨ।
4- ਹਾਦਸੇ ਵਾਲੀ ਥਾਂ ਦੇ ਨੇੜੇ ਮੌਜੂਦ ਇੱਕ ਚਸ਼ਮਦੀਦ ਨੇ ਦਾਅਵਾ ਕੀਤਾ ਹੈ ਕਿ ਹੈਲੀਕਾਪਟਰ ਵਿੱਚ ਅੱਗ ਹਵਾ ਵਿੱਚ ਹੀ ਲੱਗ ਗਈ ਸੀ। ਇਸ ਤੋਂ ਬਾਅਦ ਉਹ ਜ਼ਮੀਨ 'ਤੇ ਡਿੱਗਿਆ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਹਵਾ 'ਚ ਅੱਗ ਕਿਵੇਂ ਲੱਗੀ?
5- ਕੀ ਹੈਲੀਕਾਪਟਰ ਨਾਲ ਕੁਝ ਟਕਰਾਇਆ ਜਾਂ ਹਵਾ ਵਿੱਚ ਹੀ ਕੋਈ ਤਕਨੀਕੀ ਖਰਾਬੀ ਆਈ, ਜਿਸ ਕਾਰਨ ਅੱਗ ਲੱਗ ਗਈ। ਸਵਾਲ ਬਹੁਤ ਹਨ ਪਰ ਅਜੇ ਤੱਕ ਕੋਈ ਸਪੱਸ਼ਟ ਜਵਾਬ ਨਹੀਂ। ਇਸ ਲਈ ਬਲੈਕ ਬਾਕਸ ਦੀ ਭਾਲ ਦੇ ਨਾਲ-ਨਾਲ ਹੁਣ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਕੂਨੂਰ ਹੈਲੀਕਾਪਟਰ ਹਾਦਸੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਅੱਜ ਸੰਸਦ 'ਚ ਬਿਆਨ ਦੇਣ ਜਾ ਰਹੇ ਹਨਜਿਸ ਵਿੱਚ ਹੋਰ ਵੀ ਕਈ ਅਹਿਮ ਗੱਲਾਂ ਖੁੱਲ ਕੇ ਸਾਹਮਣੇ ਆ ਸਕਦੀਆਂ ਹਨ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/