ਨਵੀਂ ਦਿੱਲੀ: ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਪਾਕਿਸਤਾਨ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਜੇਕਰ ਉਸ ਨੇ ਪੂਰਬੀ ਲੱਦਾਖ ‘ਚ ਚੀਨ ਨਾਲ ਭਾਰਤੀ ਸਰਹੱਦ ਵਿਵਾਦ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਆਪਣੇ ਇਸ ਕਦਮ ਲਈ ਵੱਡਾ ਨੁਕਸਾਨ ਚੁੱਕਣਾ ਪੈ ਸਕਦਾ ਹੈ।


ਸੀਡੀਐਸ ਨੇ ਕਿਹਾ ਕਿ ਪਾਕਿਸਤਾਨ ਚੀਨ ਨਾਲ ਭਾਰਤ ਦੇ ਸਰਹੱਦੀ ਵਿਵਾਦ ਦਾ ਫਾਇਦਾ ਉਠਾ ਸਕਦਾ ਹੈ ਤੇ ਦਿੱਲੀ ਲਈ ਕੁਝ ਮੁਸਕਲਾਂ ਪੈਦਾ ਕਰ ਸਕਦਾ ਹੈ ਪਰ ਅਜਿਹੀ ਕਿਸੇ ਵੀ ਹਿਮਾਕਤ ਨਾਲ ਨਜਿੱਠਣ ਲਈ ਰਣਨੀਤੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਵਿਰੁੱਧ ਪ੍ਰੌਕਸੀ ਲੜਾਈ ਤੇ ਅੱਤਵਾਦੀਆਂ ਨੂੰ ਜੰਮੂ-ਕਸ਼ਮੀਰ ਭੇਜ ਰਿਹਾ ਹੈ। ਪਾਕਿਸਤਾਨ ਨੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਅੱਤਵਾਦ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਪਾਕਿਸਤਾਨ ਤੋਂ ਪੈਦਾ ਹੋਏ ਸਰਹੱਦ ਪਾਰ ਅੱਤਵਾਦ ਦਾ ਮੁਕਾਬਲਾ ਕਰਨ ਲਈ ਸਖ਼ਤ ਰਣਨੀਤੀ ਅਪਣਾ ਰਿਹਾ ਹੈ।

ਜਨਰਲ ਰਾਵਤ ਨੇ ਕਿਹਾ, "ਪਾਕਿਸਤਾਨ ਦੀ ਪ੍ਰੌਕਸੀ ਜੰਗ ਨੇ ਖੇਤਰੀ ਏਕਤਾ ਲਈ ਭਾਰਤ ਦੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਭਾਰਤ ਵਿਰੁੱਧ ਅੱਤਵਾਦ ਨੂੰ ਉਤਸ਼ਾਹਤ ਕੀਤਾ ਹੈ ਤੇ ਸਾਡੀਆਂ ਵੱਖ-ਵੱਖ ਮੁਸ਼ਕਲਾਂ ਦਾ ਫਾਇਦਾ ਚੁੱਕਿਆ ਹੈ।" ਇਸ ਦੇ ਨਾਲ ਹੀ ਜਨਰਲ ਰਾਵਤ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਚੀਨ ਨਾਲ ਪਾਕਿਸਤਾਨ ਦੇ ਆਰਥਿਕ ਸਹਿਯੋਗ ਤੇ ਇਸ ਦੀ ਨਿਰੰਤਰ ਸੈਨਿਕ ਮਦਦ ਸਦਕਾ ਸਾਡੇ ਲਈ ਉੱਚ ਪੱਧਰੀ ਤਿਆਰੀ ਬਣਾਈ ਰੱਖਣੀ ਜ਼ਰੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉੱਤਰੀ ਤੇ ਪੱਛਮੀ ਮੋਰਚਿਆਂ ‘ਤੇ ਤਾਲਮੇਲ ਵਾਲੀ ਕਾਰਵਾਈ ਦਾ ਖ਼ਤਰਾ ਹੈ, ਜਿਸ ਬਾਰੇ ਸਾਨੂੰ ਆਪਣੀ ਰੱਖਿਆ ਯੋਜਨਾ ‘ਤੇ ਵਿਚਾਰ ਕਰਨਾ ਪਏਗਾ।”

LAC 'ਤੇ ਤਣਾਅ ਦੌਰਾਨ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀ

ਭਾਰਤੀ ਫੌਜ ਹੋਏਗੀ ਏਕੇ-47 ਨਾਲ ਲੈਸ, 7.70 ਲੱਖ ਰਾਈਫਲਾਂ ਦੀ ਲੋੜ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904