ਭਾਰਤੀ ਹਵਾਈ ਸੈਨਾ (Indian Air Force) ਨੇ ਦੱਸਿਆ ਹੈ ਕਿ ਸੀਡੀਐਸ ਜਨਰਲ ਬਿਪਿਨ ਰਾਵਤ (CDS General Bipin Rawat) ਸਮੇਤ 14 ਲੋਕਾਂ ਦੀ ਜਿਸ ਹੈਲੀਕਾਪਟਰ ਹਾਦਸੇ (Helicopter Crash) ਵਿੱਚ ਮੌਤ ਹੋਈ ਸੀ, ਉਸ ਮਾਮਲੇ ਦੀ ਜਾਂਚ ਦੇ ਬਾਅਦ ਮੁੱਢਲੀ ਜਾਣਕਾਰੀ ਸਾਹਮਣੇ ਆਈ ਹੈ। ਹਵਾਈ ਸੈਨਾ ਨੇ ਦੱਸਿਆ ਕਿ 8 ਦਸੰਬਰ 2021 ਨੂੰ Mi-17 V5
  ਹੈਲੀਕਾਪਟਰ ਹਾਦਸੇ ਦੀ ਟਰਾਈ ਸਰਵਿਸ ਨੇ ਆਪਣੇ ਸ਼ੁਰੂਆਤੀ ਨਤੀਜਿਆਂ ਵਿੱਚ ਫਲਾਈਟ ਡੇਟਾ ਰਿਕਾਰਡਰ ਅਤੇ ਕਾਕਪਿਟ ਵੌਇਸ ਰਿਕਾਰਡਰ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਹੈਲੀਕਾਪਟਰ ਹਾਦਸੇ ਪਿੱਛੇ ਮਕੈਨੀਕਲ ਖ਼ਰਾਬੀ, ਤੋੜ-ਫੋੜ ਜਾਂ ਲਾਪਰਵਾਹੀ ਦਾ ਹੱਥ ਨਹੀਂ ਹੈ।




 

ਸ਼ੁਰੂਆਤੀ ਨਤੀਜਿਆਂ ਮੁਤਾਬਕ ਘਾਟੀ 'ਚ ਮੌਸਮ 'ਚ ਅਚਾਨਕ ਬਦਲਾਅ ਆਇਆ, ਜਿਸ ਕਾਰਨ ਹੈਲੀਕਾਪਟਰ ਬੱਦਲਾਂ 'ਚ ਫਸ ਗਿਆ ਅਤੇ ਕਰੈਸ਼ ਹੋ ਗਿਆ। ਬੱਦਲਾਂ ਕਾਰਨ ਪਾਇਲਟ ਘਬਰਾ ਗਿਆ ਅਤੇ ਹੈਲੀਕਾਪਟਰ ਕੰਟਰੋਲ ਤੋਂ ਬਾਹਰ ਹੋ ਕੇ ਜ਼ਮੀਨ ਨਾਲ ਟਕਰਾ ਗਿਆ। ਜਾਂਚ ਟੀਮ ਨੇ ਹਾਦਸੇ ਦੇ ਸਭ ਤੋਂ ਸੰਭਾਵਿਤ ਕਾਰਨਾਂ ਦਾ ਪਤਾ ਲਗਾਉਣ ਲਈ ਸਾਰੇ ਉਪਲਬਧ ਗਵਾਹਾਂ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਫਲਾਈਟ ਡਾਟਾ ਰਿਕਾਰਡਰ ਅਤੇ ਕਾਕਪਿਟ ਵਾਇਸ ਰਿਕਾਰਡਰ ਦਾ ਵਿਸ਼ਲੇਸ਼ਣ ਕੀਤਾ ਗਿਆ। ਆਪਣੇ ਨਤੀਜਿਆਂ ਦੇ ਆਧਾਰ 'ਤੇ ਕੋਰਟ ਆਫ ਇਨਕੁਆਰੀ ਨੇ ਕੁਝ ਸਿਫਾਰਿਸ਼ਾਂ ਕੀਤੀਆਂ ਹਨ ਜਿਨ੍ਹਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ।

 

ਏਅਰ ਚੀਫ਼ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਅਤੇ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਦੀ ਅਗਵਾਈ ਵਾਲੀ ਟ੍ਰਾਈ-ਸਰਵਿਸਿਜ਼ ਜਾਂਚ ਟੀਮ ਨੇ ਹਾਦਸੇ ਦਾ ਅਧਿਕਾਰਤ ਕਾਰਨ ਦੱਸਿਆ ਹੈ। 5 ਜਨਵਰੀ ਨੂੰ ਉਨ੍ਹਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਜਾਂਚ ਦੇ ਨਤੀਜਿਆਂ ਤੋਂ ਜਾਣੂ ਕਰਵਾਇਆ ਸੀ। ਦੱਸਿਆ ਗਿਆ ਹੈ ਕਿ ਤਾਮਿਲਨਾਡੂ ਦੇ ਕੂਨੂਰ 'ਚ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ ਪੂਰੀ ਤਰ੍ਹਾਂ ਪਾਇਲਟ ਦੇ ਕੰਟਰੋਲ 'ਚ ਸੀ  ਪਰ ਬੱਦਲਾਂ ਕਾਰਨ ਕਰੈਸ਼ ਹੋ ਗਿਆ। ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਮੁਤਾਬਕ ਅਜਿਹੇ ਹਾਦਸਿਆਂ ਵਿੱਚ ਪਾਇਲਟ ਜਾਂ ਚਾਲਕ ਦਲ ਦੇ ਮੈਂਬਰ ਖ਼ਤਰੇ ਤੋਂ ਅਣਜਾਣ ਹੁੰਦੇ ਹਨ।

 

ਦੱਸ ਦੇਈਏ ਕਿ 8 ਦਸੰਬਰ ਨੂੰ ਸੀਡੀਐਸ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ 12 ਹੋਰ ਫੌਜੀ ਜਵਾਨ ਸੁਲੁਰ ਏਅਰਬੇਸ ਤੋਂ ਵੈਲਿੰਗਟਨ ਏਅਰਬੇਸ ਲਈ ਹੈਲੀਕਾਪਟਰ 'ਤੇ ਸਵਾਰ ਹੋਏ ਸਨ। ਹੈਲੀਕਾਪਟਰ ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ ਕੁਝ ਮਿੰਟ ਪਹਿਲਾਂ ਸੁਲੁਰ ਏਅਰਬੇਸ ਕੰਟਰੋਲ ਰੂਮ ਦਾ ਹੈਲੀਕਾਪਟਰ ਨਾਲ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ ਹੈਲੀਕਾਪਟਰ ਦੇ ਕਰੈਸ਼ ਹੋਣ ਦੀ ਜਾਣਕਾਰੀ ਸਾਹਮਣੇ ਆਈ। ਹਾਦਸੇ ਤੋਂ ਪਹਿਲਾਂ ਸਥਾਨਕ ਲੋਕਾਂ ਵੱਲੋਂ ਰਿਕਾਰਡ ਕੀਤੀ ਗਈ ਹੈਲੀਕਾਪਟਰ ਦੀ ਵੀਡੀਓ 'ਚ ਦਿਖਾਇਆ ਗਿਆ ਕਿ ਹੈਲੀਕਾਪਟਰ ਘੱਟ ਉਚਾਈ 'ਤੇ ਉੱਡ ਰਿਹਾ ਸੀ ਅਤੇ ਬੱਦਲਾਂ ਦੇ ਵਿਚਕਾਰ ਸੀ। ਇਸ ਹਾਦਸੇ ਵਿੱਚ ਬ੍ਰਿਗੇਡੀਅਰ ਐਲ.ਐਸ. ਲਿੱਦੜ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ ਅਤੇ ਗਰੁੱਪ ਕੈਪਟਨ ਵਰੁਣ ਸਿੰਘ ਸਮੇਤ 13 ਹੋਰਾਂ ਦੀ ਮੌਤ ਹੋ ਗਈ।