ਨਵੀਂ ਦਿੱਲੀ: ਕੇਂਦਰੀ ਕਮਰਚਾਰੀਆਂ ਦੇ ਮਹਿੰਗਾਈ ਭੱਤੇ ਤੇ ਲਗੀ ਰੋਕ ਹਟਾ ਦਿੱਤੀ ਗਈ ਹੈ।ਪਿੱਛਲੇ ਸਾਲ ਕੋਰੋਨਾ ਕਾਲ ਦੀ ਸ਼ੁਰੂਆਤ ਵਿੱਚ  ਮਹਿੰਗਾਈ ਭੱਤੇ ਤੇ ਰੋਕ ਲਗਾਈ ਗਈ ਸੀ।ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਤੇ ਰੋਕ ਲੱਗੀ ਸੀ।


ਸਰਕਾਰ ਨੇ 1 ਜਨਵਰੀ 2020, 1 ਜੁਲਾਈ 2020 ਅਤੇ 1 ਜਨਵਰੀ 2021 ਤੋਂ ਲਾਗੂ ਹੋਣ ਵਾਲੀਆਂ ਤਿੰਨ ਕਿਸ਼ਤਾਂ ਤੇ ਲਗੀ ਰੋਕ ਹਟਾ ਦਿੱਤੀ ਗਈ ਹੈ।ਰੋਕ ਹਟਾਉਣ ਤੋਂ ਬਾਅਦ ਤਿੰਨਾਂ  ਕਿਸ਼ਤਾਂ ਨੂੰ ਮਿਲਾਕੇ ਕੁੱਲ੍ਹ 11 ਫੀਸਦੀ ਦਾ ਵਾਧਾ ਹੋਏਗਾ।