ਚੰਡੀਗੜ੍ਹ: ਕਿਸੇ ਵੀ ਵਿਦੇਸ਼ ਯਾਤਰਾ ਲਈ ਟੀਕਾਕਰਨ ਸਰਟੀਫਿਕੇਟ ਬਹੁਤ ਜ਼ਰੂਰੀ ਹੋ ਗਿਆ ਹੈ। ਸਾਰੇ ਦੇਸ਼ਾਂ ਦੇ ਇਸ ਸਬੰਧੀ ਵੱਖੋ-ਵੱਖਰੇ ਨਿਯਮ ਹਨ। ਉੱਥੇ ਹੀ ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਕੋਵਿਡ-19 ਟੀਕਾਕਰਨ ਬਾਰੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਜਿਸ ਅਨੁਸਾਰ ਵਿਦੇਸ਼ਾਂ ਵਿੱਚ ਪੜ੍ਹਾਈ, ਨੌਕਰੀਆਂ ਲਈ ਜਾ ਰਹੇ ਜਾਂ ਟੋਕੀਓ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਆਪਣੇ ਪਾਸਪੋਰਟ ਨਾਲ ਕੋਵਿਡ-19 ਟੀਕਾਕਰਨ ਸਰਟੀਫਿਕੇਟ ਲਿੰਕ ਕਰਨਾ ਲਾਜ਼ਮੀ ਹੋ ਗਿਆ ਹੈ।


ਜੇ ਤੁਸੀਂ ਵੀ ਪੜ੍ਹਾਈ ਜਾਂ ਨੌਕਰੀ ਦੇ ਸਬੰਧ 'ਚ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਇਸ ਦੀ ਜ਼ਰੂਰਤ ਪਵੇਗੀ। ਇਸੇ ਲਈ ਅੱਜ ਅਸੀਂ ਦੱਸ ਰਹੇ ਹਾਂ ਕਿ ਤੁਸੀਂ ਪਾਸਪੋਰਟ ਨੂੰ ਕੋਵਿਡ-19 ਟੀਕਾਕਰਨ ਸਰਟੀਫਿਕੇਟ ਨਾਲ ਕਿਵੇਂ ਜੋੜ ਸਕਦੇ ਹੋ। ਆਓ ਇਸ ਦੀ ਪੂਰੀ ਪ੍ਰਕਿਰਿਆ ਨੂੰ ਜਾਣੀਏ -

ਇੰਝ ਪਾਸਪੋਰਟ ਨੂੰ ਕੋਵਿਡ-19 ਟੀਕਾਕਰਨ ਸਰਟੀਫਿਕੇਟ ਨਾਲ ਜੋੜੋ
ਲਿੰਕ ਕਰਨ ਲਈ ਪਹਿਲਾਂ cowin.gov.in ਵੈਬਸਾਈਟ 'ਤੇ ਜਾਓ।
ਇੱਥੇ ਲੌਗ-ਇਨ ਕਰੋ ਤੇ raise a issue ਆਪਸ਼ਨ ਦੀ ਚੋਣ ਕਰੋ।
ਅਜਿਹਾ ਕਰਨ ਤੋਂ ਬਾਅਦ ਇੱਥੇ ਪਾਸਪੋਰਟ ਆਪਸ਼ਨ ਦੀ ਚੋਣ ਕਰੋ।
ਇੱਥੇ ਡ੍ਰੌਪ ਡਾਊਨ ਮੀਨੂੰ ਵਿੱਚੋਂ ਪਰਸਨ ਨੂੰ ਚੁਣੋ।
ਅਜਿਹਾ ਕਰਨ ਤੋਂ ਬਾਅਦ ਪਾਸਪੋਰਟ ਨੰਬਰ ਦਰਜ ਕਰੋ।
ਹੁਣ ਅਖੀਰ 'ਚ ਸਾਰੀ ਡਿਟੇਲ ਭਰ ਕੇ ਸਬਮਿਟ ਕਰੋ।
ਅਜਿਹਾ ਕਰਨ ਤੋਂ ਬਾਅਦ ਤੁਹਾਨੂੰ ਥੋੜੇ ਸਮੇਂ 'ਚ ਪਾਸਪੋਰਟ ਲਿੰਕ ਦੇ ਨਾਲ ਇੱਕ ਨਵਾਂ ਕੋਵਿਡ-19 ਟੀਕਾਕਰਨ ਸਰਟੀਫਿਕੇਟ ਮਿਲ ਜਾਵੇਗਾ।
ਤੁਸੀਂ ਇਸ ਨਵੇਂ ਸਰਟੀਫਿਕੇਟ ਨੂੰ ਡਾਊਨਲੋਡ ਜਾਂ ਸੇਵ ਕਰਕੇ ਰੱਖ ਸਕਦੇ ਹੋ।

ਪਾਸਪੋਰਟ ਤੇ ਸਰਟੀਫ਼ਿਕੇਟ 'ਚ ਇਕੋ ਵੇਰਵਾ ਹੋਵੇ
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਟੀਕਾਕਰਨ ਸਰਟੀਫਿਕੇਟ ਵਿੱਚ ਪਾਸਪੋਰਟ ਨੰਬਰ ਨੂੰ ਜੋੜਨ ਲਈ ਉਮੀਦਵਾਰ ਦਾ ਵੇਰਵਾ ਇਕੋ ਜਿਹਾ ਹੋਣਾ ਚਾਹੀਦਾ ਹੈ। ਮੰਨ ਲਓ ਕਿ ਜੇ ਤੁਹਾਡਾ ਨਾਮ ਸਰਟੀਫਿਕੇਟ 'ਚ ਗਲਤ ਹੈ ਤਾਂ ਤੁਸੀਂ ਇਸ ਦੇ ਪੋਰਟਲ 'ਤੇ ਜਾ ਕੇ ਇਸ ਨੂੰ ਸਹੀ ਕਰ ਸਕਦੇ ਹੋ ਪਰ ਯਾਦ ਰੱਖੋ ਕਿ ਇੱਥੇ ਨਾਮ ਬਦਲਣ ਦਾ ਵਿਕਲਪ ਸਿਰਫ਼ ਇੱਕ ਵਾਰ ਉਪਲੱਬਧ ਹੈ। ਇਸ ਲਈ ਤੁਹਾਨੂੰ ਬਹੁਤ ਧਿਆਨ ਨਾਲ ਕੰਮ ਕਰਨ ਦੀ ਜ਼ਰੂਰਤ ਹੈ।