ਕੇਂਦਰ ਸਰਕਾਰ ਵੱਲੋਂ 15 ਅਗਸਤ ਦੀ ਐਡਵਾਇਜ਼ਰੀ ਜਾਰੀ, ਜਾਣੋ ਕੀ ਕਰਨਾ ਤੇ ਕੀ ਨਹੀਂ
ਏਬੀਪੀ ਸਾਂਝਾ | 24 Jul 2020 01:31 PM (IST)
ਕੋਰੋਨਾਵਾਇਰਸ ਮਹਾਮਾਰੀ ਦੇ ਵਿਚਕਾਰ, ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਸੁਤੰਤਰਤਾ ਦਿਵਸ ਜਸ਼ਨਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ।
ਪੁਰਾਣੀ ਤਸਵੀਰ
ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਵਿਚਕਾਰ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਸੁਤੰਤਰਤਾ ਦਿਵਸ ਦੇ ਜਸ਼ਨਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਉਨ੍ਹਾਂ ਨੇ ਸਾਰੇ ਸਰਕਾਰੀ ਦਫਤਰਾਂ, ਸੂਬਿਆਂ ਤੇ ਰਾਜਪਾਲਾਂ ਨੂੰ ਕਿਹਾ ਕਿ ਉਹ ਵਧੇਰੇ ਲੋਕਾਂ ਨੂੰ ਇਕੱਠੇ ਕਰਨ ਤੋਂ ਬਚਣ ਤੇ ਸਮਾਗਮਾਂ ਲਈ ਤਕਨੀਕ ਦੀ ਵਰਤੋਂ ਕਰਨ। ਸੰਯੁਕਤ ਸਕੱਤਰ ਅਨੁਜ ਕੁਮਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੱਤਰ ਲਿਖਿਆ ਕਿ ਕਿਵੇਂ 15 ਅਗਸਤ ਨੂੰ ਮਨਾਇਆ ਜਾਣਾ ਚਾਹੀਦਾ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਹਰ ਸਾਲ ਸੁਤੰਤਰਤਾ ਦਿਵਸ ਸ਼ਾਨ, ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਸੁਤੰਤਰਤਾ ਦਿਵਸ ਸ਼ਾਨਦਾਰ ਢੰਗ ਨਾਲ ਮਨਾਇਆ ਜਾਵੇਗਾ, ਪਰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਵੱਖ-ਵੱਖ ਪ੍ਰੋਗਰਾਮਾਂ ਜਾਂ ਗਤੀਵਿਧੀਆਂ ਕਰਦਿਆਂ ਕੁਝ ਸੁਰੱਖਿਆ ਉਪਾਵਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ। ਗ੍ਰਹਿ ਮੰਤਰਾਲੇ ਨੇ ਆਪਣੀ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਲਾਲ ਕਿਲ੍ਹੇ ਵਿੱਚ ਹੋਣ ਵਾਲੇ ਇਸ ਸਮਾਰੋਹ ਵਿਚ ਪ੍ਰਧਾਨ ਮੰਤਰੀ ਦੇ ਗਾਰਡ ਆਫ਼ ਆਨਰ, 21 ਤੋਪਾਂ ਦੀ ਸਲਾਮੀ, ਪ੍ਰਧਾਨ ਮੰਤਰੀ ਦੇ ਭਾਸ਼ਣ ਤੇ ਰਾਸ਼ਟਰੀ ਗੀਤ ਸ਼ਾਮਲ ਹੋਣਗੇ। ਇਸ ਨੋਟੀਫਿਕੇਸ਼ਨ ਵਿੱਚ ਸੁਝਾਅ ਦਿੱਤਾ ਗਿਆ ਕਿ ਕੋਵਿਡ-19 ਵਾਰੀਅਰਜ਼, ਫਰੰਟਲਾਈਨ ਹੈਲਥਕੇਅਰ ਤੇ ਸੈਨੇਟਾਈਜ਼ੇਸ਼ਨ ਵਰਕਰਾਂ ਨੂੰ ਸਮਾਗਮ ਵਿੱਚ ਬੁਲਾਇਆ ਜਾਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੇ ਯਤਨਾਂ ਦੀ ਪਛਾਣ ਮਿਲ ਸਕੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904