ਜਾਣੋ ਕੇਂਦਰੀ ਗੁਜਰਾਤ ਦਾ ਐਗਜ਼ਿਟ ਪੋਲ
ਏਬੀਪੀ ਸਾਂਝਾ | 14 Dec 2017 03:53 PM (IST)
ਕੇਂਦਰੀ ਗੁਜਰਾਤ ਦਾ ਐਗਜ਼ਿਟ ਪੋਲ: ਨਵੀਂ ਦਿੱਲੀ: ਗੁਜਰਾਤ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਚੁੱਕੀਆਂ ਹਨ। ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਇਸ ਦੇ ਨਤੀਜੇ 18 ਦਸੰਬਰ ਨੂੰ ਆਉਣਗੇ ਪਰ ਉਸ ਤੋਂ ਪਹਿਲਾਂ ਪੇਸ਼ ਹੈ ਗੁਜਰਾਤ ਵਿਧਾਨ ਸਭਾ ਚੋਣਾਂ ਐਗਜ਼ਿਟ ਪੋਲ ਵਿੱਚ ਕੇਂਦਰੀ ਗੁਜਰਾਤ ਦੀਆਂ 40 ਸੀਟਾਂ ਦਾ ਹਾਲ: ਕੇਂਦਰੀ ਗੁਜਰਾਤ ਦਾ ਐਗਜ਼ਿਟ ਪੋਲ 2017, ਲਾਈਵ ਅਪਡੇਟਸ ਮੱਧ ਗੁਜਰਾਤ ਦੀਆਂ 40 ਸੀਟਾਂ ਵਿੱਚੋਂ ਬੀਜੇਪੀ ਨੂੰ 24 ਤੇ ਕਾਂਗਰਸ ਨੂੰ 16 ਮਿਲਣ ਦੀ ਸੰਭਾਵਨਾ ਹੈ। ਮੱਧ ਗੁਜਰਾਤ ਵਿੱਚ ਬੀਜੇਪੀ ਨੂੰ 47 ਫੀਸਦੀ, ਕਾਂਗਰਸ ਨੂੰ 42 ਫੀਸਦੀ ਤੇ ਹੋਰਾਂ ਨੂੰ 13 ਫੀਸਦੀ ਵੋਟ ਮਿਲਦੇ ਦਿਖਾਈ ਦੇ ਰਹੇ ਹਨ।