ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚੱਲਦਿਆਂ ਸਿਹਤ ਮੰਤਰਾਲੇ ਨੇ ਪੰਜਾਬ ਸਣੇ 10 ਸੂਬਿਆਂ 'ਚ ਕੇਂਦਰੀ ਟੀਮਾਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਇਹ ਟੀਮਾਂ ਉਨ੍ਹਾਂ ਸੂਬਿਆਂ 'ਚ ਜਾਣਗੀਆਂ ਜਿੱਥੇ ਜ਼ਿਆਦਾ ਕੇਸ ਸਾਹਮਣੇ ਰਹੇ ਹਨ। ਇਹ ਟੀਮਾਂ ਸਬੰਧਤ ਸੂਬਿਆਂ ਦੇ ਸਿਹਤ ਵਿਭਾਗਾਂ ਦੀ ਮਦਦ ਲਈ ਹੋਣਗੀਆਂ।
ਇਨ੍ਹਾਂ ਟੀਮਾਂ 'ਚ ਸੰਯੁਕਤ ਸਕੱਤਰ ਪੱਧਰ ਦੇ ਅਧਿਕਾਰੀ ਤੇ ਸਿਹਤ ਮਾਹਿਰ ਸ਼ਾਮਲ ਹੋਣਗੇ। ਟੀਮਾਂ ਸਬੰਧਤ ਸੂਬਿਆਂ ਦੇ ਜ਼ਿਲ੍ਹਿਆਂ ਤੇ ਸ਼ਹਿਰਾਂ 'ਚ ਪ੍ਰਭਾਵਿਤ ਇਲਾਕਿਆਂ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਉਪਾਵਾਂ ਨੂੰ ਲਾਗੂ ਕਰਨ 'ਚ ਸੂਬੇ ਦੇ ਸਿਹਤ ਵਿਭਾਗ ਦਾ ਸਮਰਥਨ ਕਰਨਗੀਆਂ।
ਇਨ੍ਹਾਂ ਰਾਜਾਂ 'ਚ ਜਾਣਗੀਆਂ ਟੀਮਾਂ:
ਗੁਜਰਾਤ, ਤਾਮਿਲਨਾਡੂ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤੇਲੰਗਾਨਾ।
ਇਹ ਵੀ ਪੜ੍ਹੋ: ਕੋਵਿਡ-19 ਦਾ ਟੀਕਾ ਤਿਆਰ ਕਰਨ ਲਈ ਭਾਰਤ 'ਚ ਯਤਨ ਤੇਜ਼
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ