ਨਵੀਂ ਦਿੱਲੀ: ਇੰਡੀਅਨ ਮੈਡੀਕਲ ਕੌਂਸਲ ਰਿਸਰਚ ਅਤੇ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਿਟਡ ਮਿਲ ਕੇ ਕੋਵਿਡ-19 ਦਾ ਪੂਰਨ ਸਵਦੇਸ਼ੀ ਟੀਕਾ ਵਿਕਸਤ ਕਰਨ ਲਈ ਕੰਮ ਕਰ ਰਹੇ ਹਨ।
ਟੀਕੇ ਦਾ ਵਿਕਾਸ ਆਈਸੀਐਮਆਰ ਦੇ ਪੁਨਾ ਸਥਿਤ ਰਾਸ਼ਟਰੀ ਜੀਵ ਵਿਗਿਆਨ ਸੰਸਥਾ 'ਚ ਵੱਖ ਕੀਤੇ ਗਏ ਵਾਇਰਸ ਦੇ ਉਪ-ਪ੍ਰਕਾਰ ਦਾ ਇਸਤੇਮਾਲ ਕਰ ਕੇ ਕੀਤਾ ਜਾਵੇਗਾ। ਮੈਡੀਕਲ ਰਿਸਰਚ ਇਕਾਈ ਮੁਤਾਬਕ ਦੋ ਸਾਂਝੇਦਾਰਾਂ ਵਿਚਾਲੇ ਟੀਕੇ ਦੇ ਵਿਕਾਸ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਆਈਸੀਐਮਆਰ-ਐਨਆਈਵੀ ਟੀਕੇ ਦੇ ਵਿਕਾਸ ਲਈ ਬੀਬੀਆਈਐਲ ਦੀ ਮਦਦ ਕਰਨਗੇ।
ਕੋਰੋਨਾ ਮਹਾਮਾਰੀ ਦੇ ਇਲਾਜ ਲਈ ਦੁਨੀਆਂ ਭਰ 'ਚ ਚੱਲ ਰਹੀ ਖੋਜ ਦਰਮਿਆਨ ਭਾਰਤੀ ਵਿਗਿਆਨਕ ਵੀ ਹਰ ਉਸ ਵਿਕਲਪ ਨੂੰ ਭਾਲ ਰਹੇ ਹਨ ਜਿੱਥੇ ਇਲਾਜ ਦੀ ਸੰਭਾਵਨਾ ਨਜ਼ਰ ਆਉਂਦੀ ਹੈ। ਇਸ ਤਹਿਤ ਸਰਕਾਰ ਹੁਣ ਮੋਨੋਕਲੋਨਲ ਐਂਟੀਬੌਡੀ ਬਣਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇਣ ਜਾ ਰਹੀ ਹੈ। ਜੋ ਕੋਰੋਨਾ ਵਾਇਰਸ ਨੂੰ ਮਾਰਨ 'ਚ ਕਾਰਗਰ ਸਾਬਿਤ ਹੋਵੇ।
ਇਸ ਜ਼ਰੀਏ ਭਵਿੱਖ 'ਚ ਕੋਰੋਨਾ ਵਾਇਰਸ ਦੇ ਕਿਸੇ ਵਾਇਰਸ ਖ਼ਿਲਾਫ਼ ਵੀ ਢਾਲ ਬਣਾਉਣ ਦੀ ਤਿਆਰੀ ਹੈ। ਭਾਰਤ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਮੁਤਾਬਕ ਸਰਕਾਰ ਕਈ ਸੰਸਥਾਵਾਂ ਦੇ ਸਮੂਹਿਕ ਯਤਨਾਂ ਵਾਲੀ ਯੋਜਨਾ ਨੂੰ ਮਨਜ਼ੂਰੀ ਦੇਣ ਜਾ ਰਹੀ ਹੈ ਜਿਸ ਤਹਿਤ SARS-CoV-2 ਤੇ ਵਾਰ ਕਰਨ 'ਚ ਸਮਰੱਥ ਹਿਊਮਨ ਮੋਨੋਕਲੋਨਲ ਐਂਟੀਬੌਡੀ ਬਣਾਈ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ ਛਾਇਆ ਹਨੇਰਾ, ਤੇਜ਼ ਹਵਾ ਨਾਲ ਭਾਰੀ ਮੀਂਹ
ਇਸ ਯੋਜਨਾ 'ਚ ਰਾਸ਼ਟਰੀ ਕੋਸ਼ਿਕਾ ਵਿਗਿਆਨ ਕੇਂਦਰ, ਆਈਆਈਟੀ ਇੰਦੌਰ, ਪ੍ਰੇਡ ਓਮਿਕਸ ਟੈਕਨਾਲੋਜੀ ਪ੍ਰਾਈਵੇਟ ਲਿਮਿਟਡ ਤੇ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਿਟਡ ਮਿਲ ਕੇ ਕੰਮ ਕਰਨਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ