ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਉੱਚ ਪੱਧਰੀ ਕਮੇਟੀ ਨੇ ਤੂਫਾਨ, ਹੜ੍ਹਾਂ ਤੇ ਭੂਚਾਲ ਨਾਲ ਪ੍ਰਭਾਵਿਤ ਦੇਸ਼ ਦੇ 6 ਸੂਬਿਆਂ ਲਈ ਵਿੱਤੀ ਮਦਦ ਨੂੰ ਹਰੀ ਝੰਡੀ ਦਿੱਤੀ ਹੈ। ਇਨ੍ਹਾਂ ਸੂਬਿਆਂ 'ਚ ਪੱਛਮੀ ਬੰਗਾਲ (West Bengal), ਓਡੀਸ਼ਾ (Odisha), ਮਹਾਰਾਸ਼ਟਰ (Maharashtra), ਕਰਨਾਟਕ (Karnataka), ਮੱਧ ਪ੍ਰਦੇਸ਼ (ਮੱਧ ਪ੍ਰਦੇਸ਼) ਤੇ ਸਿੱਕਮ ਸ਼ਾਮਲ ਹਨ।


ਦੱਸ ਦਈਏ ਕਿ ਇਨ੍ਹਾਂ ਸੂਬਿਆਂ ਨੂੰ 4,381.88 ਕਰੋੜ ਰੁਪਏ ਦਾ ਫੰਡ ਦਿੱਤਾ ਗਿਆ ਹੈ। ਇਸ ਸਾਲ ਇਨ੍ਹਾਂ ਸੂਬਿਆਂ ਵਿੱਚ ਚੱਕਰਵਾਤੀ ਤੂਫਾਨ ਅਮਫਾਨ (Amphan) ਤੇ ਨਿਸਰਗਾ (Nisarga) ਤੋਂ ਇਲਾਵਾ ਹੜ੍ਹਾਂ ਅਤੇ ਭੂਚਾਲ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਸੀ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੇ ਉੱਚ ਪੱਧਰੀ ਕਮਿਸ਼ਨ (HLC) ਨੇ ਰਾਸ਼ਟਰੀ ਆਫ਼ਤ ਜਵਾਬ ਫੰਡ ਅਧੀਨ 6 ਸੂਬਿਆਂ ਨੂੰ ਵਾਧੂ ਕੇਂਦਰੀ ਮਦਦ ਨੂੰ ਮਨਜ਼ੂਰੀ ਦਿੱਤੀ ਹੈ। ਇਸ ਪ੍ਰਵਾਨਗੀ ਤੋਂ ਬਾਅਦ ਚੱਕਰਵਾਤੀ ਤੂਫਾਨ ਕਾਰਨ ਪੱਛਮੀ ਬੰਗਾਲ ਨੂੰ 2,707.77 ਕਰੋੜ ਰੁਪਏ ਤੇ ਓਡੀਸ਼ਾ ਨੂੰ 128.23 ਕਰੋੜ ਰੁਪਏ ਦਿੱਤੇ ਗਏ ਹਨ। ਇਸ ਦੇ ਨਾਲ ਹੀ ਮਹਾਰਾਸ਼ਟਰ ਨੂੰ ਤੂਫਾਨ ਨਿਸਰਗਾ ਲਈ 268.59 ਕਰੋੜ ਰੁਪਏ ਦਾ ਫੰਡ ਦਿੱਤੀ ਜਾਏਗੀ।

ਉਧਰ ਦੱਖਣ-ਪੱਛਮੀ ਮਾਨਸੂਨ ਦੌਰਾਨ ਹੜ੍ਹਾਂ ਤੇ ਭੂ-ਸਖਲਨ ਦੀ ਮਾਰ ਝੱਲ ਰਹੇ ਸੂਬੇ ਕਰਨਾਟਕ ਨੂੰ 577.84 ਕਰੋੜ ਰੁਪਏ, ਮੱਧ ਪ੍ਰਦੇਸ਼ ਨੂੰ 611.61 ਕਰੋੜ ਰੁਪਏ ਅਤੇ ਸਿੱਕਮ ਨੂੰ 87.84 ਕਰੋੜ ਰੁਪਏ ਦੀ ਮਦਦ ਦਿੱਤੀ ਜਾਵੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904