ਨਵੀਂ ਦਿੱਲੀ: ਨੌਜਵਾਨਾਂ ’ਚ ਤਮਾਕੂਨੋਸ਼ੀ (Smoking) ਦੀ ਵਧਦੀ ਲਤ ਤੋਂ ਫ਼ਿਕਰਮੰਦ ਕੇਂਦਰ ਸਰਕਾਰ (centre government) ਉਮਰ ਦੀ ਹੱਦ ਵਧਾਉਣ (raise minimum age) ਜਾ ਰਹੀ ਹੈ। ਬਿੱਲ ਵਿੱਚ ਤਮਾਕੂਨੋਸ਼ੀ ਤੇ ਤਮਾਕੂ ਉਤਪਾਦ ਸੇਵਨ ਦੀ ਉਮਰ ਵਧਾ ਕੇ 21 ਸਾਲ ਕਰਨ ਦਾ ਪ੍ਰਸਤਾਵ ਹੈ। ਇਸ ਤੋਂ ਪਹਿਲਾਂ ਸਿਗਰੇਟ ਤੇ ਤਮਾਕੂ ਉਤਪਾਦ ਖ਼ਰੀਦਣ ਦੀ ਘੱਟੋ-ਘੱਟ ਉਮਰ 18 ਸਾਲ ਸੀ। ਇਸ ਤੋਂ ਇਲਾਵਾ ਪ੍ਰਚੂਨ ਸਿਗਰੇਟ ਦੀ ਵਿਕਰੀ ਉੱਤੇ ਵੀ ਬੈਨ ਹੋਵੇਗਾ। ਜਨਤਕ ਸਥਾਨਾਂ ਉੱਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਦੇਣਾ ਹੋਵੇਗਾ।

ਕੇਂਦਰ ਸਰਕਾਰ ਨੇ ਸਿਗਰੇਟ ਤੇ ਹੋਰ ਤਮਾਕੂ ਉਤਪਾਦ (ਵਪਾਰ ਤੇ ਵਣਜ ਉਤਪਾਦਨ, ਸਪਲਾਈ ਤੇ ਵੰਡ ਉੱਤੇ ਰੋਕ ਵਿਨਿਯਮ) ਸੋਧ ਕਾਨੂੰਨ, 2020 ਦਾ ਬਿੱਲ ਤਿਆਰ ਕਰ ਲਿਆ ਹੈ। ਨਵੇਂ ਸੋਧੇ ਕਾਨੂੰਨ ਮੁਤਾਬਕ ਕੋਈ ਵਿਅਕਤੀ ਘੱਟ ਉਮਰ ਦੇ ਲੋਕਾਂ ਨੂੰ ਸਿਗਰੇਟ ਤੇ ਤਮਾਕੂ ਉਤਪਾਦ ਨਹੀਂ ਵੇਚ ਸਕੇਗਾ। ਉਸ ਨੂੰ ਸਿਗਰੇਟ ਜਾਂ ਹੋਰ ਤਮਾਕੂ ਉਤਪਾਦਾਂ ਦੀ ਵਿਕਰੀ, ਵਿਕਰੀ ਦੀ ਪੇਸ਼ਕਸ਼ ਜਾਂ ਵਿਕਰੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।

Farmers Protest: ਦਿੱਲੀ-ਐਨਸੀਆਰ ਵਿੱਚ ਕਿਸਾਨਾਂ ਦੀ ਟਰੈਕਟਰ ਰੈਲੀ, ਜਾਣੋ ਕਿਹੜੇ ਰੂਟ ਕੀਤੇ ਗਏ ਡਾਈਵਰਟ

ਇਸ ਤੋਂ ਇਲਾਵਾ ਵਿਦਿਅਕ ਅਦਾਰਿਆਂ ਦੇ 100 ਮੀਟਰ ਘੇਰੇ ਵਿੱਚ ਸਿਗਰੇਟ ਤੇ ਤਮਾਕੂ ਦੀ ਵਿਕਰੀ ਗ਼ੈਰ ਕਾਨੂੰਨੀ ਮੰਨੀ ਜਾਵੇਗੀ। ਖੁੱਲ੍ਹੀ ਸਿਗਰੇਟ ਦੀ ਵਿਕਰੀ ਉੱਤੇ ਪਾਬੰਦੀ ਲਾਉਣ ਲਈ ਸੋਧ ਕੀਤੀ ਜਾ ਰਹੀ ਹੈ। ਸਿਗਰੇਟ ਹੁਣ ਸਿਰਫ਼ ਪੈਕੇਟ ਵਿੱਚ ਵੀ ਹੀ ਵੇਚੀ ਜਾ ਸਕੇਗੀ।

21 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤਮਾਕੂ ਉਤਪਾਦ ਵੇਚਣ ਉੱਤੇ ਸਜ਼ਾ ਵਧਾਉਣ ਦੀ ਵਿਵਸਥਾ ਕੀਤੀ ਗਈ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਇੱਕ ਹਜ਼ਾਰ ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕੇਗਾ ਤੇ ਜੇਲ੍ਹ ਦੀ ਸਜ਼ਾ 2 ਸਾਲ ਤੋਂ ਲੈ ਕੇ 7 ਸਾਲ ਤੱਕ ਹੋ ਸਕੇਗੀ। ਗ਼ੈਰ ਕਾਨੂੰਨੀ ਸਿਗਰੇਟ ਦਾ ਉਤਪਾਦਨ ਕਰਨ ਉੱਤੇ ਦੋ ਸਾਲ ਦੀ ਜੇਲ੍ਹ ਤੇ ਇੱਕ ਲੱਖ ਰੁਪਏ ਜੁਰਮਾਨਾ ਹੋ ਸਕੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904