Solicitor General of India: ਕੇਂਦਰ ਸਰਕਾਰ ਨੇ ਤੁਸ਼ਾਰ ਮਹਿਤਾ ਨੂੰ ਸਾਲੀਸਟਰ ਜਨਰਲ ਵਜੋਂ ਮੁੜ ਨਿਯੁਕਤ ਕੀਤਾ ਹੈ। ਕੇਂਦਰ ਨੇ ਸ਼ੁੱਕਰਵਾਰ (30 ਜੂਨ) ਨੂੰ ਇੱਕ ਨੋਟਿਸ ਜਾਰੀ ਕਰਕੇ ਕਿਹਾ ਕਿ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਤੁਸ਼ਾਰ ਮਹਿਤਾ ਦੀ ਸਾਲੀਸਟਰ ਜਨਰਲ ਵਜੋਂ ਮੁੜ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹ ਤਿੰਨ ਸਾਲ ਜਾਂ ਅਗਲੇ ਹੁਕਮਾਂ ਤੱਕ ਅਹੁਦਾ ਸੰਭਾਲਣਗੇ।


ਅਕਤੂਬਰ 2018 ਵਿੱਚ ਕੇਂਦਰ ਸਰਕਾਰ ਨੇ ਤਤਕਾਲੀ ਵਧੀਕ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਸਾਲੀਸਿਟਰ ਜਨਰਲ ਨਿਯੁਕਤ ਕੀਤਾ ਸੀ। ਜੂਨ 2020 ਵਿੱਚ ਕੇਂਦਰ ਨੇ ਉਨ੍ਹਾਂ ਨੂੰ 1 ਜੁਲਾਈ 2020 ਤੋਂ ਤਿੰਨ ਸਾਲਾਂ ਦੀ ਮਿਆਦ ਲਈ ਸਾਲੀਸਿਟਰ ਜਨਰਲ ਵਜੋਂ ਦੁਬਾਰਾ ਨਿਯੁਕਤ ਕੀਤਾ ਸੀ।


ਇਹ ਲੋਕ ਐਡੀਸ਼ਨਲ ਸਾਲਿਸਟਰ ਜਨਰਲ ਦੇ ਅਹੁਦੇ 'ਤੇ ਬਣੇ ਰਹਿਣਗੇ


ਕੇਂਦਰ ਨੇ ਨੋਟਿਸ ਜਾਰੀ ਕਰਕੇ ਕਿਹਾ ਕਿ ਵਿਕਰਮਜੀਤ ਬੈਨਰਜੀ, ਕੇਐਮ ਨਟਰਾਜ, ਬਲਬੀਰ ਸਿੰਘ, ਐਸਵੀ ਰਾਜੂ, ਐਨ ਵੈਂਕਟਰਮਨ ਅਤੇ ਐਸ਼ਵਰਿਆ ਭਾਟੀ ਨੂੰ ਵਧੀਕ ਸਾਲਿਸਟਰ ਜਨਰਲ ਵਜੋਂ ਮੁੜ ਨਿਯੁਕਤ ਕੀਤਾ ਗਿਆ ਹੈ। ਮਾਧਵੀ ਦੀਵਾਨ, ਸੰਜੇ ਜੈਨ ਅਤੇ ਜਯੰਤ ਕੇ ਸੂਦ ਦਾ ਵਧੀਕ ਸਾਲਿਸਟਰ ਜਨਰਲ ਵਜੋਂ ਕਾਰਜਕਾਲ ਖਤਮ ਹੋ ਗਿਆ ਹੈ।


ਇਹ ਵੀ ਪੜ੍ਹੋ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੀਐਮ ਮੋਦੀ ਨਾਲ ਫੋਨ 'ਤੇ ਕੀਤੀ ਗੱਲ , ਵੈਨਗਰ ਦੇ ਵਿਦਰੋਹ ਅਤੇ ਯੂਕਰੇਨ ਯੁੱਧ 'ਤੇ ਹੋਈ ਚਰਚਾ


ਕੌਣ ਹੈ ਤੁਸ਼ਾਰ ਮਹਿਤਾ?


ਤੁਸ਼ਾਰ ਮਹਿਤਾ ਨੇ ਗੁਜਰਾਤ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਕਰਨਾਟਕ ਸਟੇਟ ਲਾਅ ਯੂਨੀਵਰਸਿਟੀ ਤੋਂ ਆਨਰੇਰੀ ਡਾਕਟਰੇਟ ਵੀ ਪ੍ਰਾਪਤ ਕੀਤੀ ਹੈ। ਤੁਸ਼ਾਰ ਮਹਿਤਾ ਨੇ 1987 ਵਿੱਚ ਇੱਕ ਵਕੀਲ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ 2007 ਵਿੱਚ 42 ਸਾਲ ਦੀ ਉਮਰ ਵਿੱਚ ਗੁਜਰਾਤ ਹਾਈ ਕੋਰਟ ਵਲੋਂ ਇੱਕ ਸੀਨੀਅਰ ਵਕੀਲ ਵਜੋਂ ਨਾਮਜ਼ਦ ਕੀਤਾ ਗਿਆ ਸੀ।


ਉਨ੍ਹਾਂ ਨੂੰ 2008 ਵਿੱਚ ਵਧੀਕ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਸੀ। ਤੁਸ਼ਾਰ ਮਹਿਤਾ ਨੂੰ 2014 ਵਿੱਚ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਮਹਿਤਾ ਨੂੰ 2018 ਵਿੱਚ ਭਾਰਤ ਦਾ ਸਾਲਿਸਟਰ ਜਨਰਲ ਨਿਯੁਕਤ ਕੀਤਾ ਗਿਆ ਸੀ।


ਇਹ ਵੀ ਪੜ੍ਹੋ: S Jaishankar On China: 'ਚੀਨ ਨੇ ਸਾਡੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ, ਪਰ...', ਬੋਲੇ ਵਿਦੇਸ਼ ਮੰਤਰੀ ਐਸ ਜੈਸ਼ੰਕਰ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।