Interest on Small Saving Scheme : ਸਰਕਾਰ ਨੇ ਆਮ ਨਿਵੇਸ਼ਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਵਿੱਤ ਮੰਤਰਾਲੇ ਨੇ ਅੱਜ 30 ਜੂਨ ਨੂੰ ਕਿਹਾ ਕਿ ਛੋਟੀਆਂ ਬੱਚਤ ਯੋਜਨਾਵਾਂ 'ਤੇ ਵਿਆਜ ਦਰ ਜੁਲਾਈ-ਸਤੰਬਰ ਤਿਮਾਹੀ ਲਈ 10-30 ਆਧਾਰ ਅੰਕਾਂ ਯਾਨੀ 0.10 ਫੀਸਦੀ ਤੋਂ ਵਧਾ ਕੇ 0.30 ਫੀਸਦੀ ਕਰ ਦਿੱਤੀ ਗਈ ਹੈ। ਹੁਣ  ਛੋਟੀਆਂ ਬੱਚਤ ਯੋਜਨਾਵਾਂ 'ਤੇ ਵਿਆਜ ਦਰ 4.0 ਫੀਸਦੀ ਤੋਂ 8.2 ਫੀਸਦੀ ਤੱਕ ਹੈ। ਇਹ ਦਰਾਂ ਜੁਲਾਈ ਤੋਂ ਸਤੰਬਰ ਦੀ ਤਿਮਾਹੀ ਲਈ ਲਾਗੂ ਹੋਣਗੀਆਂ।

 

ਵਿੱਤ ਮੰਤਰਾਲੇ ਨੇ ਕੀਤਾ ਐਲਾਨ 


ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਹੈ। ਛੋਟੀਆਂ ਬਚਤ ਸਕੀਮਾਂ 'ਤੇ ਵਿਆਜ ਦਰਾਂ ਦੀ ਆਮ ਤੌਰ 'ਤੇ ਸਰਕਾਰ ਦੁਆਰਾ ਹਰ ਤਿਮਾਹੀ ਦੇ ਅੰਤ 'ਤੇ ਸਮੀਖਿਆ ਕੀਤੀ ਜਾਂਦੀ ਹੈ। ਪਿਛਲੀ ਤਿਮਾਹੀ 'ਚ ਸਰਕਾਰ ਨੇ ਛੋਟੀਆਂ ਬੱਚਤ ਯੋਜਨਾਵਾਂ 'ਤੇ ਵਿਆਜ 70 bps ਯਾਨੀ 0.70 ਫੀਸਦੀ ਵਧਾਉਣ ਦਾ ਐਲਾਨ ਕੀਤਾ ਸੀ। ਡਾਕਖਾਨੇ ਦੀ FD 'ਤੇ ਮਿਲਣ ਵਾਲਾ ਵਿਆਜ ਸਰਕਾਰ ਦੁਆਰਾ ਪੇਸ਼ ਕੀਤੀਆਂ ਛੋਟੀਆਂ ਬੱਚਤ ਸਕੀਮਾਂ ਦੇ ਲਗਭਗ ਬਰਾਬਰ ਹੈ।


 

ਪਿਛਲੀ ਤਿਮਾਹੀ ਵਿੱਚ ਐਨਾ ਵਧਿਆ ਸੀ ਵਿਆਜ 

ਸਰਕਾਰ ਨੇ ਪਿਛਲੀ ਤਿਮਾਹੀ 'ਚ ਪੋਸਟ ਆਫਿਸ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਲਈ ਵਿਆਜ ਦਰ 8 ਫੀਸਦੀ ਤੋਂ ਵਧਾ ਕੇ 8.2 ਫੀਸਦੀ ਕਰ ਦਿੱਤੀ ਸੀ। ਕਿਸਾਨ ਵਿਕਾਸ ਪੱਤਰ ਲਈ ਵਿਆਜ ਦਰ 7.2 ਫੀਸਦੀ ਤੋਂ ਘਟਾ ਕੇ 7.5 ਫੀਸਦੀ ਕਰ ਦਿੱਤੀ ਗਈ ਹੈ।

ਪਿਛਲੀ ਤਿਮਾਹੀ 'ਚ ਸਰਕਾਰ ਨੇ ਇਕ, ਦੋ, ਤਿੰਨ ਅਤੇ ਪੰਜ ਸਾਲ ਦੀ ਫਿਕਸਡ ਡਿਪਾਜ਼ਿਟ 'ਤੇ ਵੀ ਵਿਆਜ ਦਰ 6.6 ਫੀਸਦੀ, 6.8 ਫੀਸਦੀ, 6.9 ਫੀਸਦੀ, 7.0 ਫੀਸਦੀ ਤੋਂ ਵਧਾ ਕੇ 6.8 ਫੀਸਦੀ, 6.9 ਫੀਸਦੀ ,7.0 ਅਤੇ 7.5 ਫੀਸਦੀ ਕਰ ਦਿੱਤੀ ਸੀ। ਇਸ ਦੇ ਨਾਲ ਹੀ ਡਾਕਘਰ ਦੀ ਮਾਸਿਕ ਬਚਤ ਯੋਜਨਾ 'ਤੇ ਵਿਆਜ ਦਰ 7.1 ਫੀਸਦੀ ਤੋਂ ਵਧਾ ਕੇ 7.4 ਫੀਸਦੀ ਕਰ ਦਿੱਤੀ ਗਈ ਸੀ। ਨਾਲ ਹੀ, ਰਾਸ਼ਟਰੀ ਬੱਚਤ ਯੋਜਨਾ ਲਈ ਵਿਆਜ ਦਰ 7 ਫੀਸਦੀ ਤੋਂ ਵਧਾ ਕੇ 7.7 ਫੀਸਦੀ ਕਰ ਦਿੱਤੀ ਗਈ ਸੀ।

 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ :  ਸਮਰਾਲਾ 'ਚ ਮੌਜੂਦਾ ਭਾਜਪਾ ਐਮ.ਸੀ. ਦੀ ਨਾਜਾਇਜ਼ ਬਣੀ ਦੁਕਾਨ 'ਤੇ ਚੱਲਿਆ ਪੀਲਾ ਪੰਜਾ


ਇਹ ਵੀ ਪੜ੍ਹੋ : ਗਿੱਦੜਬਾਹਾ 'ਚ ਆੜਤੀਏ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟ ਦੀ ਨਾਕਾਮ ਕੋਸ਼ਿਸ਼ ,ਸੀਸੀਟੀਵੀ ਕੈਮਰੇ 'ਚ ਕੈਦ ਹੋਇਆ ਨੌਜਵਾਨ


 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ