Chamoli Accident: ਉਤਰਾਖੰਡ ਦੇ ਚਮੋਲੀ ਵਿੱਚ ਇੱਕ ਭਿਆਨਕ ਸੜਕ ਹਾਦਸਾ ਹੋਣ ਦੀ ਖ਼ਬਰ ਹੈ। ਇੱਥੇ ਸ਼ੁੱਕਰਵਾਰ ਨੂੰ ਇਕ ਵਾਹਨ 700 ਮੀਟਰ ਡੂੰਘੀ ਖੱਡ 'ਚ ਡਿੱਗ ਗਿਆ, ਜਿਸ 'ਚ ਉਸ ਦੇ ਪਰਖੱਚੇ ਉੱਡ ਗਏ ਅਤੇ ਇਸ 'ਚ ਸਵਾਰ ਜ਼ਿਆਦਾਤਰ ਲੋਕਾਂ ਦੀ ਮੌਤ ਹੋ ਗਈ। ਜ਼ਿਲੇ ਦੇ ਜੋਸ਼ੀਮਠ ਬਲਾਕ 'ਚ ਬੋਲੇਰੋ ਮੈਕਸ ਅਚਾਨਕ ਡੂੰਘੀ ਖੱਡ 'ਚ ਡਿੱਗ ਗਈ, ਜਿਸ 'ਚ 11 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਬੋਲੇਰੋ ਮੈਕਸ ਗੱਡੀ ਵਿੱਚ 16 ਲੋਕ ਸਵਾਰ ਸਨ।
ਇਹ ਵੀ ਪੜ੍ਹੋ: Population Control Law: ਨਾਅਰਾ ਹੀ ਰਹੇਗਾ- 'ਬੱਚੇ 2 ਹੀ ਅੱਛੇ', ਸੁਪਰੀਮ ਕੋਰਟ ਨੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਖਾਰਜ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਸੁਪਰਡੈਂਟ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ ਐਸਡੀਆਰਐਫ ਨੂੰ ਵੀ ਸੂਚਿਤ ਕੀਤਾ ਗਿਆ ਜਿਸ ਦੀ ਟੀਮ ਰਾਹਤ ਕਾਰਜ ਵਿੱਚ ਲੱਗੀ ਹੋਈ ਹੈ। ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਹਾਦਸੇ ਦਾ ਸ਼ਿਕਾਰ ਹੋਈ ਬੁਲੇਰੋ ਮੈਕਸ ਗੱਡੀ ਯੂਕੇ 076453 ਗੱਡੀ ਦਾ ਨੰਬਰ ਹੈ।
ਐਸਡੀਆਰਐਫ ਦੇ ਬੁਲਾਰੇ ਦਾ ਬਿਆਨ
ਇਸ ਦਰਦਨਾਕ ਹਾਦਸੇ 'ਤੇ SDRF ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। SDRF ਦੇ ਬੁਲਾਰੇ ਨੇ ਦੱਸਿਆ, "ਚਮੋਲੀ ਦੇ ਪੱਲਾ ਜਾਖੋਲ ਪਿੰਡ 'ਚ ਦੁਮਕਾ ਰੋਡ 'ਤੇ ਇਕ ਗੱਡੀ 500-700 ਡੂੰਘੀ ਖੱਡ 'ਚ ਡਿੱਗ ਗਈ, ਜਿਸ 'ਚ 12-13 ਲੋਕ ਸਵਾਰ ਸਨ। ਬਚਾਅ ਕਾਰਜ ਜਾਰੀ ਹਨ। ਪੋਸਟ ਪਾਂਡੂਕੇਸ਼ਵਰ ਤੋਂ SDRF ਦੀ ਇਕ ਹੋਰ ਟੀਮ ਭੇਜੀ ਗਈ ਹੈ।"
ਇਹ ਵੀ ਪੜ੍ਹੋ: Bharat Jodo Yatra: ਕਾਂਗਰਸ ਦੀ ਭਾਰਤ ਜੋੜੋ ਯਾਤਰਾ MP ਬਾਰਡਰ ਨੇੜੇ ਪਹੁੰਚੀ, 21 ਨਵੰਬਰ ਨੂੰ ਆਰਾਮ ਕਰਨ ਤੋਂ ਬਾਅਦ ਰਵਾਨਾ ਹੋਵੇਗਾ ਕਾਫਲਾ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।