Chamoli Accident: ਪਿਛਲੇ ਕੁਝ ਦਿਨਾਂ ਤੋਂ ਚਮੋਲੀ 'ਚ ਹੜ੍ਹ ਅਤੇ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਬੁੱਧਵਾਰ ਨੂੰ ਜ਼ਿਲ੍ਹੇ 'ਚ ਅਲਕਨੰਦਾ ਨਦੀ ਦੇ ਕੰਢੇ 'ਤੇ ਹੜ੍ਹ ਕਰਕੇ ਵੱਡਾ ਹਾਦਸਾ ਵਾਪਰ ਗਿਆ ਹੈ। ਦੱਸ ਦਈਏ ਕਿ ਟਰਾਂਸਫਾਰਮਰ ਫਟਣ ਕਾਰਨ ਬਿਜਲੀ ਦਾ ਕਰੰਟ ਲੱਗਣ ਕਰਕੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚਮੋਲੀ ਦੇ ਐਸਪੀ ਨੇ ਦੱਸਿਆ ਕਿ ਹਾਦਸੇ ਵਿੱਚ ਦਸ ਲੋਕਾਂ ਦੀ ਮੌਤ ਹੋ ਗਈ ਹੈ।


ਭਾਰੀ ਮੀਂਹ ਤੋਂ ਬਾਅਦ ਉਤਰਾਖੰਡ ਦੇ ਚਮੋਲੀ, ਹਰਿਦੁਆਰ, ਰੁਦਰਪ੍ਰਯਾਗ ਸਮੇਤ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਚਮੋਲੀ 'ਚ ਬੁੱਧਵਾਰ ਨੂੰ ਅਲਕਨੰਦਾ ਨਦੀ ਦੇ ਕੰਢੇ ਇਕ ਟਰਾਂਸਫਾਰਮਰ ਫਟਣ ਕਾਰਨ ਕਰੀਬ 10 ਲੋਕਾਂ ਦੀ ਮੌਤ ਹੋ ਗਈ। ਚਮੋਲੀ ਦੇ ਐਸਪੀ ਪਰਮਿੰਦਰ ਡੋਭਾਲ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ, "ਚਮੋਲੀ ਜ਼ਿਲ੍ਹੇ 'ਚ ਅਲਕਨੰਦਾ ਨਦੀ ਦੇ ਕੰਢੇ 'ਤੇ ਟਰਾਂਸਫਾਰਮਰ ਫਟਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇਸ ਹਾਦਸੇ 'ਚ ਕਈ ਲੋਕ ਜ਼ਖਮੀ ਹੋਏ ਹਨ।"


ਇਹ ਵੀ ਪੜ੍ਹੋ: ਆਜ਼ਾਦੀ ਘੁਲਾਟੀਆਂ ਨੂੰ ਪਹਿਲੀ ਅਗਸਤ ਤੋਂ ਵੱਡਾ ਤੋਹਫਾ, ਚੀਮਾ ਬੋਲੇ, ਆਜ਼ਾਦੀ ਦੇ ਸੰਘਰਸ਼ 'ਚ ਯੋਗਦਾਨ ਪਾਉਣ ਵਾਲੇ ਯੋਧਿਆਂ 'ਤੇ ਮਾਣ






ਜ਼ਖਮੀਆਂ ਦਾ ਇਲਾਜ ਜਾਰੀ 


ਐਸਪੀ ਨੇ ਦਿੱਤੀ ਜਾਣਕਾਰੀ ਅਨੁਸਾਰ, "ਇਸ ਹਾਦਸੇ ਵਿੱਚ ਜ਼ਖਮੀ ਹੋਏ ਸਾਰੇ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਇਨ੍ਹਾਂ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ।" ਦੂਜੇ ਪਾਸੇ ਉਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਚੌਕੀ ਇੰਚਾਰਜ ਦੀ ਵੀ ਮੌਤ ਹੋ ਗਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Punjab News: ਮੌਨਸੂਨ ਨੇ ਤੋੜੇ ਸਾਰੇ ਰਿਕਾਰਡ, ਹਿਮਾਚਲ 'ਚ 90% ਤੇ ਪੰਜਾਬ 'ਚ 64% ਵੱਧ ਬਾਰਸ਼, ਅਜੇ ਵੀ ਮੌਸਮ ਵਿਭਾਗ ਦਾ ਅਲਰਟ