ਟਵੀਟ ਕਰਦਿਆਂ ਜੇਤਲੀ ਨੇ ਲਿਖਿਆ ਹੈ ਕਿ ਪੇਸ਼ੇਵਰ ਜਾਂਚ ਤੇ ਜਾਂਚ ਵਿੱਚ ਵੱਡਾ ਅੰਤਰ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ICICI ਕੇਸ ਵਿੱਚ ਸੰਭਾਵੀ ਟੀਚਿਆਂ ਵੱਲ ਨਜ਼ਰ ਮਾਰੀ ਜਾਏ ਤਾਂ ਸਵਾਲ ਉੱਠਦਾ ਹੈ ਕਿ ਟੀਚੇ ਵੱਲ ਧਿਆਨ ਦੇਣ ਦੀ ਬਜਾਏ ਬੇਤੁਕੇ ਰਾਹ ਕਿਉਂ ਚੁਣੇ ਗਏ। ਉਨ੍ਹਾਂ ਸਵਾਲ ਕੀਤਾ ਕਿ ਜੇ ਬੈਂਕਿੰਗ ਖੇਤਰ ਨਾਲ ਜੁੜੇ ਹਰ ਕਿਸੇ ਵਿਅਕਤੀ ਨੂੰ ਇਸ ਜਾਂਚ ਵਿੱਚ ਸਬੂਤ ਜਾਂ ਬਗੈਰ ਸਬੂਤ ਸ਼ਾਮਲ ਕਰਾਂਗੇ ਤਾਂ ਇਸ ਨਾਲ ਕੀ ਹਾਸਲ ਹੋਏਗਾ ਜਾਂ ਕੀ ਨੁਕਸਾਨ ਹੋਏਗਾ?
ਕੀ ਹੈ ਮਾਮਲਾ
ਦਰਅਸਲ ICICI ਬੈਂਕ ਅਤੇ ਵੀਡੀਓਕੌਨ ਦੇ ਸ਼ੇਅਰ ਹੋਲਡਰ ਅਰਵਿੰਦ ਗੁਪਤਾ ਨੇ ਪ੍ਰਧਾਨ ਮੰਤਰੀ, ਰਿਜ਼ਰਵ ਬੈਂਕ ਤੇ ਸੇਬੀ ਨੂੰ ਚਿੱਠੀ ਲਿਖ ਕੇ ਪ੍ਰਧਾਨ ਵੇਣੂਗੋਪਾਲ ਧੂਤ ਤੇ ICICI ਦੀ ਸੀਈਓ ਤੇ ਐਮਡੀ ਚੰਦਾ ਕੋਚਰ ’ਤੇ ਇੱਕ-ਦੂਜੇ ਨੂੰ ਫਾਇਦਾ ਪਹੁੰਚਾਉਣ ਦਾ ਇਲਜ਼ਾਮ ਲਾਇਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਧੂਤ ਦੀ ਕੰਪਨੀ ਵੀਡੀਓਕੌਨ ਨੂੰ ICICI ਬੈਂਕ ਤੋਂ 3250 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਤੇ ਇਸ ਦੇ ਬਾਅਦ ਧੂਤ ਨੇ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਦੀ ਵੈਕਲਪਿਕ ਉਰਜਾ ਕੰਪਨੀ ‘ਨੂਪਾਵਰ’ ਵੱਚ ਆਪਣਾ ਪੈਸਾ ਨਿਵੇਸ਼ ਕੀਤਾ। ਹੁਣ ਇਲਜ਼ਾਮ ਇਹ ਹੈ ਕਿ ਚੰਦਾ ਕੋਚਰ ਨੇ ਆਪਣੇ ਪਤੀ ਦੀ ਕੰਪਨੀ ਲਈ ਵੇਣੂਗੋਪਾਲ ਧੂਤ ਨੂੰ ਫਾਇਦਾ ਪਹੁੰਚਾਇਆ। ਇਲਜ਼ਾਮਾਂ ਦੇ ਬਾਅਦ ਚੰਦਾ ਕੋਚਰ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।