ਇਸ ਦੇ ਨਾਲ ਹੀ ਰੋਹਿਤ ਨੇ ਆਪਣੇ ਇੱਕ ਦਿਨਾਂ ਕਰੀਅਰ ਦਾ 38ਵਾਂ ਅਰਧ ਸੈਂਕੜਾ ਪੂਰਾ ਕੀਤਾ ਹੈ। ਇਸ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 45 ਗੇਂਦਾਂ 'ਤੇ 43 ਦੌੜਾਂ ਬਣਾਈਆਂ। ਕੋਹਲੀ ਨੇ 5 ਚੌਕੇ ਮਾਰੇ। ਅਬੰਤੀ ਰਾਇਡੂ ਨੇ 47 ਦੌੜਾਂ ਬਣਾਈਆਂ ਤੇ ਆਊਟ ਹੋ ਗਏ। ਉਨ੍ਹਾਂ ਤੋਂ ਬਾਅਦ ਆਖਰੀ ਓਵਰ ਤਕ ਕ੍ਰੀਜ਼ 'ਤੇ ਕੇਦਾਰ ਜਾਧਵ (22) ਅਤੇ ਮਹੇਂਦਰ ਸਿੰਘ ਧੋਨੀ (48) ਨੇ ਨਾਬਾਦ ਪਾਰੀ ਖੇਡੀ ਅਤੇ ਨਿਊਜ਼ੀਲੈਂਡ ਖ਼ਿਲਾਫ਼ 324 ਦੌੜਾਂ ਬਣਾਈਆਂ।
ਹਾਲਾਂਕਿ, ਭਾਰਤੀ ਬੱਲੇਬਾਜ਼ਾਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਕੋਹਲੀ ਸਮੇਤ ਮਹਿੰਦਰ ਸਿੰਘ ਧੋਨੀ, ਅਬੰਤੀ ਰਾਇਡੂ ਅਰਧ ਸੈਂਕੜਾ ਬਣਾਉਣ ਤੋਂ ਵਾਂਝੇ ਰਹਿ ਗਏ। ਹੁਣ, ਮੈਚ ਜਿੱਤਣ ਲਈ ਭਾਰਤੀ ਗੇਂਦਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।