ਨਵੀਂ ਦਿੱਲੀ: ਅੱਜ ਭਾਰਤ ਅਤੇ ਨਿਊਜ਼ੀਲੈਂਡ ‘ਚ 5 ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਸ਼ੁਰੂ ਹੋ ਚੁੱਕਿਆ ਹੈ। ਜਿਸ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਮੈਚ ਮਾਉਂਟ ਮਾਉਂਗਾਨੁਈ ‘ਚ ਹੋ ਰਿਹਾ ਹੈ।
ਖ਼ਬਰ ਲਿੱਖੇ ਜਾਣ ਤਕ ਮੈਚ ‘ਚ 24 ਓਵਰਾਂ ਤੋਂ ਬਾਅਦ ਭਾਰਤ ਦਾ ਸਕੌਰ 150 ਹੋ ਚੁੱਕਿਆ ਹੈ। ਸਲਾਮੀ ਬੱਲੇਬਾਜ਼ 79 ਰੋਹਿਤ ਸ਼ਰਮਾ ਨੇ ਦੋੜਾਂ ਅਤੇ ਸ਼ਿਖਰ ਧਵਨ ਨੇ 65 ਦੌੜਾਂ ਬਣਾ ਲਈਆਂ ਹਨ। ਇਸ ਤੋਂ ਪਹਿਲਾਂ ਮੈਚ ਜਿੱਤ ਕੇ ਭਾਰਤ ਸੀਰੀਜ਼ ‘ਚ 1-0 ਨਾਲ ਅੱਗੇ ਚਲ ਰਿਹਾ ਹੈ।
9:19:- ਭਾਰਤ ਨੂੰ ਪਹਿਲਾ ਝਕਟਾ ਸ਼ਿਖਰ ਦੇ ਆਊਟ ਹੋਣ ਨਾਲ ਲੱਗਿਆ। ਸ਼ਿਖਰ 66 ਦੌੜਾਂ ਬਣਾ ਟੀਮ ਨੂੰ ਚੰਗੀ ਲੀਡ ਦੇ ਗਏ ਹਨ। ਇਸ ਤੋਂ ਬਾਅਦ ਕ੍ਰਿਜ਼ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਆਏ ਹਨ। ਭਾਰਤ ਦਾ ਸਕੌਰ 156 ਹੋ ਚੁੱਕਿਆ ਹੈ