ਨਵੀਂ ਦਿੱਲੀ: ਦੇਸ਼ ਅੱਜ 70ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ‘ਤੇ ਰਾਜਪਥ ‘ਤੇ ਦੇਸ਼ ਦੀ ਸੈਨਿਕ ਤਾਕਤ ਦੇ ਨਾਲ-ਨਾਲ ਦੇਸ਼ ਦੇ ਸਭਿਆਚਾਰ ਅਤੇ ਵਿਕਾਸ ਦੀ ਝਲਕ ਵੀ ਦੇਖਣ ਨੂੰ ਮਿਲੇਗੀ। ਇਸ ਸਾਲ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸੀਰੀਲ ਰਾਮਫੋਸਾ ਅਤੇ ਉਨ੍ਹਾਂ ਦੀ ਪਤਨੀ ਡਾ. ਸ਼ੇਪੋ ਮੋਸੇਪੇ ਇਸ ਖਾਸ ਮੌਕੇ ‘ਤੇ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਣਗੇ।
ਇਸ ਸਾਲ ਦੀ ਗਣਤੰਤਰ ਪਰੇਡ ਦਾ ਸਮਾਂ ਕਰੀਬ 90 ਮਿੰਟ ਦਾ ਰਹੇਗਾ। ਜਿਸ ‘ਚ 58 ਕਬਾਇਲੀ ਮਹਿਮਾਨਾਂ, ਵੱਖ-ਵੱਖ ਸੂਬਿਆਂ ਅਤੇ ਕੇਂਦਰ ਸਰਕਾਰ ਦੇ ਵਿਭਾਗਾਂ ਦੀ 22 ਝਾਕੀਆਂ ਅਤੇ ਵੱਖ-ਵੱਖ ਸਕੂਲਾਂ ਦੇ ਵਿਦੀਆਰਥੀਆਂ ਵੱਲੋਂ ਪੇਸ਼ਕਾਰੀਆਂ ਹੋਣਗੀਆਂ। ਇਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇੰਡੀਆ ਗੇਟ ‘ਚ ਸ਼ਹਿਦਾਂ ਨੂੰ ਪ੍ਰਣਾਮ ਕਰ ਕਰਨਗੇ। ਜਿਸ ਤੋਂ ਬਾਅਦ ਰਾਸ਼ਟਰਪਤੀ, ਉੱਪਰਾਸ਼ਟਰਪਤੀ ਅਤੇ ਮੁੱਖ ਮਹਿਮਾਨ ਰਾਜਪਥ ‘ਤੇ ਪਹੁੰਚਣਗੇ।
ਇਸ ਸਾਲ ਦੀ ਪਰੇਡ ‘ਚ ਪਹਿਲੀ ਵਾਰ ਹਿੰਦ ਫੌਜ ਦੇ 90 ਸਾਲ ਤੋਂ ਉਮਰ ਤੋਂ ਵਧ ਦੇ ਚਾਰ ਸੈਨਿਕ ਵੀ ਪਰੇਡ ‘ਚ ਹਿੱਸਾ ਲੈਣਗੇ। ਤੋਪ ਐਮ 777 ਅਮਰੀਕਨ ਅਲਟ੍ਰਾਂ ਹੋਵੀਤਜਰ ਅਤੇ ਕੇ 9 ਵਰਜ ਨੂੰ ਵੀ ਇਸ ਸਾਲ ਪਰੇਡ ‘ਚ ਸ਼ਾਮਲ ਕੀਤਾ ਗਿਆ ਹੈ। ਹਾਲ ਹੀ ‘ਚ ਅਮਰੀਕਾ ਤੋਂ ਐਮ 777 ਨੂੰ ਖਰੀਦੀਆ ਗਿਆ ਹੈ। ਆਟੋਮੈਟਿਕ ਵਰਜ ਪ੍ਰਧਾਨਮੰਤਰੀ ਦੀ ਮੇਕ ਇੰਨ ਇੰਡੀਆ ਦੀ ਪਹਿਲਕਦਮੀ ਦਾ ਪ੍ਰਤੀਕ ਹੈ। ਰਾਸ਼ਟਰੀ ਅਵਾਰਡ ਨਾਲ ਨਵਾਜ਼ੇ ਗਏ 26 ਬੱਚੇ ਵੀ ਖੁਲੀ ਜੀਪ ‘ਚ ਬੈਠ ਕੇ ਝਾਂਕੀ ਦਾ ਹਿੱਸਾ ਬਣਗੇ।
ਗਣਤੰਤਰ ਦਿਵਸ ਮੌਕੇ ਰਾਜਪਥ ਤੋਂ ਲੈ ਕੇ ਲਾਲਕਿਲਾ ਤਕ 8 ਕਿਲੋਮੀਟਰ ਦੇ ਪਰੇਡ ਮਾਰਗ ‘ਤੇ ਸੁਰਖੀਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਮੁੱਖ ਥਾਂਵਾਂ ‘ਤੇ ਨਿਸ਼ਾਨੇਬਾਜ਼ਾਂ ਦੀ ਚਲਦੀਆਂ ਟੀਮਾਂ ਅਤੇ ਐਂਟੀ-ਵਿਜੇਟਰ ਤੋਪਾਂ ਦੇ ਨਾਲ-ਨਾਲ ਨਿਸ਼ਾਨੇਬਾਜ਼ ਤਾਇਨਾਤ ਕੀਤੇ ਗਏ ਹਨ। ਮਧ ਦਿੱਲੀ ‘ਚ 25,000 ਸੁਰਖੀਆ ਕਰਮੀ ਤਾਇਨਾਤ ਹਨ। ਇਸ ਤੋਂ ਇਲਾਵਾ ਕਈਂ ਥਾਂਵਾਂ ‘ਤੇ ਸੀਸੀਟੀਵੀ ਵੀ ਲਗਾਏ ਗਏ ਹਨ।