ਚੰਡੀਗੜ੍ਹ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਦੇਖਦੇ ਹੋਏ  ਚੰਡੀਗੜ੍ਹ  ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਸੜਕਾਂ 'ਤੇ ਟ੍ਰੈਫਿਕ ਜਾਮ ਨੂੰ ਘੱਟ ਕਰਨ ਲਈ ਪ੍ਰਸ਼ਾਸਨ ਵੱਲੋਂ ਦਫਤਰੀ ਸਮਾਂ ਬਦਲਿਆ ਗਿਆ ਹੈ । ਜ਼ਿਕਰਯੋਗ ਹੈ ਕਿ ਇਹ ਹੁਕਮ 21 ਫਰਵਰੀ, 2022 ਤੋਂ ਲਾਗੂ ਹੋਵੇਗਾ। 21 ਫਰਵਰੀ ਤੋਂ  ਦਫਤਰੀ ਸਮਾਂ ਸਵੇਰੇ 9:30 to ਸ਼ਾਮ 5:30 ਵਜੇ ਹੋਵੇਗਾ ।

  


 






ਨਵੇਂ ਸਰਕੂਲਰ ਵਿੱਚ, ਯੂਟੀ ਪ੍ਰਸ਼ਾਸਨ ਨੇ ਕਿਹਾ ਕਿ ਇੱਕੋ ਸਮੇਂ ਮੁਹਾਲੀ, ਪੰਚਕੂਲਾ ਅਤੇ ਕੇਂਦਰ ਸਰਕਾਰ ਦੇ ਵੱਖ-ਵੱਖ ਦਫ਼ਤਰਾਂ ਵਿੱਚ ਜਾਣ ਵਾਲੇ ਕਰਮਚਾਰੀਆਂ ਦੀ ਆਵਾਜਾਈ ਦੀ ਭੀੜ ਨੂੰ ਘਟਾਉਣ ਲਈ ਦਫ਼ਤਰ ਦਾ ਸਮਾਂ ਸਵੇਰੇ 9.30 ਵਜੇ ਤੋਂ ਸ਼ਾਮ 5.30 ਵਜੇ ਤੱਕ ਬਦਲ ਦਿੱਤਾ ਹੈ। 


3 ਫਰਵਰੀ ਤੋਂ 100% ਸਮਰੱਥਾ ਨਾਲ ਖੁੱਲ੍ਹੇ ਦਫ਼ਤਰ 
ਦੱਸ ਦਈਏ ਕਿ 3 ਫਰਵਰੀ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਤੀਜੀ ਲਹਿਰ ਦਾ ਪ੍ਰਭਾਵ ਘੱਟ ਹੋਣ ਤੋਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੇ ਸਰਕਾਰੀ, ਨਿੱਜੀ ਦਫਤਰਾਂ ਅਤੇ ਬੈਂਕਾਂ 'ਚ ਕਰਮਚਾਰੀਆਂ ਦੀ ਗਿਣਤੀ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਸੀ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਹੁਣ ਦਫ਼ਤਰ 100 ਫੀਸਦੀ ਸਮਰੱਥਾ ਨਾਲ ਕੰਮ ਕਰ ਸਕਦੇ ਹਨ।


ਇਹ ਵੀ ਪੜ੍ਹੋ: Punjab Election: ਪ੍ਰਚਾਰ ਥੰਮਣ ਤੋਂ ਕੁਝ ਘੰਟੇ ਪਹਿਲਾਂ ਸੀਐਮ ਚੰਨੀ ਨੇ ਕੀਤਾ ਵੱਡਾ ਬਿਆਨ, ਕਿਹਾ ਭਾਵੇਂ ਸੀਐਮ ਉਮੀਦਵਾਰ ਮੈਂ ਪਰ....


ਇਹ ਵੀ ਪੜ੍ਹੋ: Punjab Election 2022 : ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਬੰਦ , 20 ਫਰਵਰੀ ਨੂੰ ਮਸ਼ੀਨਾਂ 'ਚ ਬੰਦ ਹੋਵੇਗੀ ਉਮੀਦਵਾਰਾਂ ਦੀ ਕਿਸਮਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904