ਚੰਡੀਗੜ੍ਹ ’ਚ ਅਧਿਆਪਕ ਲੱਗਣ ਦਾ ਮੌਕਾ, ਇੰਝ ਕਰੋ ਅਪਲਾਈ
ਏਬੀਪੀ ਸਾਂਝਾ | 25 Feb 2019 01:41 PM (IST)
ਚੰਡੀਗੜ੍ਹ: ਨੈਸ਼ਨਨ ਇੰਸਟੀਚਿਊਟ ਆਫ ਟੈਕਨੀਕਲ ਟੀਚਰਸ ਟ੍ਰੇਨਿੰਗ ਐਂਡ ਰਿਸਰਚ (NITTTR) ਕੰਪੋਜ਼ਿਟ ਸਿੱਖਿਆ ਚੰਡੀਗੜ੍ਹ ਰਿਕਰੂਟਮੈਂਟ 2019 ਦੇ ਤਹਿਤ ਇੱਥੇ ਟ੍ਰੇਡ ਗਰੈਡੂਏਟ ਟੀਚਰ (TGT) ਦੀਆਂ 196 ਆਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਇਸ ਦੀ ਪ੍ਰਕਿਰਿਆ 26 ਫਰਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਲਈ NITTTR ਦੀ ਅਧਿਕਾਰਿਤ ਵੈਬਸਾਈਟ recruit.nitttr.ac.in ’ਤੇ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ। ਉਮੀਦਵਾਰ ਦੀ ਚੋਣ ਲਿਖਤੀ ਟੈਸਟ ਦੇ ਆਧਾਰ ’ਤੇ ਕੀਤੀ ਜਾਏਗੀ। ਤਨਖ਼ਾਹ ਦੀ ਗੱਲ ਕੀਤੀ ਜਾਏ ਤਾਂ TGT ਅਧਿਆਪਕਾਂ ਨੂੰ 45,756 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਏਗੀ। ਮੌਜੂਦਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਟੀਜੀਟੀ ਦੇ ਹਿੰਦੀ ਲਈ 13, ਅੰਗ੍ਰੇਜ਼ੀ ਲਈ 27, ਸਾਇੰਸ (ਮੈਡੀਕਲ) ਲਈ 10, ਪੰਜਾਬੀ ਲਈ 19, ਨਾਨ ਮੈਡੀਕਲ ਲਈ 47, ਮੈਥ ਲਈ 34 ਅਤੇ ਸੋਸ਼ਲ ਸਾਇੰਸ ਲਈ 46 ਅਧਿਆਪਕਾਂ ਦੀ ਲੋੜ ਹੈ। ਅਪਲਾਈ ਕਰਨ ਦੀ ਆਖ਼ਰੀ ਮਿਤੀ 22 ਮਾਰਚ ਹੈ। ਫੀਸ ਜਮ੍ਹਾ ਕਰਵਾਉਣ ਦੀ ਆਖ਼ਰੀ ਮਿਤੀ 27 ਮਾਰਚ ਹੈ। ਆਮ ਵਰਗ ਲਈ ਫੀਸ 800 ਰੁਪਏ, ਐਸਸੀ ਵਰਗ ਲਈ 400 ਰੁਪਏ ਤੇ PDW ਲਈ ਕੋਈ ਫੀਸ ਨਹੀਂ। ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 50 ਫੀਸਦੀ ਅੰਕਾਂ ਨਾਲ ਡਿਗਰੀ ਹਾਸਲ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਕੈਂਡੀਡੇਟ ਕੋਲ ਬੀਐਡ ਦੀ ਡਿਗਰੀ ਹੋਣੀ ਵੀ ਲਾਜ਼ਮੀ ਹੈ। ਉਮਰ ਲਈ 21 ਤੋਂ 37 ਸਾਲਾਂ ਤਕ ਹੱਦ ਰੱਖੀ ਗਈ ਹੈ। ਰਾਖਵੇਂਕਰਨ ਵਾਲੇ ਉਮੀਦਵਾਰਾਂ ਨੂੰ ਉਮਰ ਵਿੱਚ ਬਣਦੀ ਛੋਟ ਦਿੱਤੀ ਜਾਏਗੀ।