ਚੰਡੀਗੜ੍ਹ ਤੋਂ ਹਿਸਾਰ ਜਾ ਰਹੀ AC ਬੱਸ ਪਲਟੀ, 3 ਦੀ ਮੌਤ, 20 ਤੋਂ ਵੱਧ ਜ਼ਖ਼ਮੀ
ਏਬੀਪੀ ਸਾਂਝਾ | 27 May 2019 08:07 PM (IST)
ਹਰਿਆਣਾ ਰੋਡਵੇਜ਼ ਦੀ ਬੱਸ ਨਾਲ ਭਿਆਨਕ ਹਾਦਸਾ ਵਾਪਰਿਆ। ਚੰਡੀਗੜ੍ਹ ਤੋਂ ਹਿਸਾਰ ਜਾ ਰਹੀ ਬੱਸ ਜੀਂਦ ਦੇ ਪਿੰਦ ਦਨੋਦਾ ਨੇੜੇ ਪਲਟ ਗਈ। ਇਸ ਘਟਨਾ ਵਿੱਚ 3 ਜਣਿਆਂ ਦੀ ਮੌਤ ਹੋ ਗਈ ਜਦਕਿ 20 ਤੋਂ ਵੱਧ ਜ਼ਖ਼ਮੀ ਹੋ ਗਏ।
ਚੰਡੀਗੜ੍ਹ: ਹਰਿਆਣਾ ਰੋਡਵੇਜ਼ ਦੀ ਬੱਸ ਨਾਲ ਭਿਆਨਕ ਹਾਦਸਾ ਵਾਪਰਿਆ। ਚੰਡੀਗੜ੍ਹ ਤੋਂ ਹਿਸਾਰ ਜਾ ਰਹੀ ਬੱਸ ਜੀਂਦ ਦੇ ਪਿੰਦ ਦਨੋਦਾ ਨੇੜੇ ਪਲਟ ਗਈ। ਇਸ ਘਟਨਾ ਵਿੱਚ 3 ਜਣਿਆਂ ਦੀ ਮੌਤ ਹੋ ਗਈ ਜਦਕਿ 20 ਤੋਂ ਵੱਧ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਉਕਲਾਣਾ ਦੇ ਨਿੱਜੀ ਤੇ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਬੇਕਾਬੂ ਹੋ ਜਾਣ ਕਰਕੇ ਇਹ ਹਾਦਸਾ ਵਾਪਰਿਆ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ ਸੜਕ ਵਿਚਾਲੇ ਡਿਵਾਈਡਰ 'ਤੇ ਚੜ੍ਹਨ ਦੀ ਵਜ੍ਹਾ ਕਰਕੇ ਹਾਦਸਾ ਹੋਇਆ।