ਨਵੀਂ ਦਿੱਲੀ: ਡਿਜ਼ਨੀ ਇੰਡੀਆ ਨੇ ਸੋਮਵਾਰ ਨੂੰ ਫਾਨੀ ਤੂਫਾਨ ਰਾਹਤਕੋਸ਼ ‘ਚ ਦੋ ਕਰੋੜ ਰੁਪਏ ਦਾਨ ਕੀਤੇ ਹਨ। ਇਸ ਦਾ ਮਕਸਦ ਓਡੀਸ਼ਾ ‘ਚ ਕੁਰਦਤੀ ਕਹਿਰ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਹੈ। ਸਟਾਰ ਤੇ ਡਿਜ਼ਨੀ ਇੰਡੀਆ ਦੇ ਕੰਟਰੀ ਮੈਨੇਜਰ ਸੰਜੇ ਗੁਪਤਾ ਨੇ ਕਿਹਾ, “ਫਾਨੀ ਤੂਫਾਨ ਤੋਂ ਪ੍ਰਭਾਵਿਤ ਲੋਕਾਂ ਦੇ ਦੁਖ ਨੂੰ ਦੇਖਣਾ ਕਿਸੇ ਦੇ ਦਿਲ ਨੂੰ ਵੀ ਹਲੂਣ ਦੇਣ ਵਾਲਾ ਪਲ ਹੈ। ਇਸ ਕੁਦਰਤੀ ਕਹਿਰ ਨੇ ਕਈ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਇਆ। ਸਾਡੀ ਇਹ ਮਦਦ ਉਨ੍ਹਾਂ ਨੂੰ ਮੁੜ ਖੜ੍ਹਾ ਕਰਨ ਦੀ ਕੋਸ਼ਿਸ਼ ਹੈ।”
ਗੁਪਤਾ ਨੇ ਅੱਗੇ ਕਿਹਾ, ਅਸੀਂ ਇਹ ਉਮੀਦ ਕਰਦੇ ਹਾਂ ਕਿ ਸਾਡੀ ਇਸ ਮਦਦ ਨਾਲ ਲੋਕਾਂ ਨੂੰ ਇੱਕ ਵਾਰ ਫੇਰ ਆਪਣੀ ਜ਼ਿੰਦਗੀ ਆਮ ਤੌਰ ‘ਤੇ ਸ਼ੁਰੂ ਕਰਨ ‘ਚ ਮਦਦ ਮਿਲੇਗੀ।” ਇਸ ਪੈਸੇ ਦੀ ਵਰਤੋਂ ਪਰਿਵਾਰਾਂ ਤੇ ਬੇਘਰ ਬੱਚਿਆਂ ਲਈ ਅਨਾਥ ਆਸ਼ਰਮ ਬਣਾਉਣ ਲਈ ਕੀਤੀ ਜਾਵੇਗੀ। ਅਗਸਤ 2008 ‘ਚ ਕੇਰਲ ‘ਚ ਆਏ ਹੜ੍ਹ ਦੌਰਾਨ ਵੀ ਡਿਜ਼ਨੀ ਤੇ ਸਟਾਰ ਇੰਡੀਆ ਨੇ ਮਦਦ ਲਈ ਹੱਥ ਅੱਗੇ ਵਧਾਇਆ ਸੀ।
ਫਾਨੀ ਤੂਫਾਨ ‘ਚ ਓਡੀਸ਼ਾ ਦੇ 14 ਜ਼ਿਲ੍ਹਿਆਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਸੀ। ਇਸ 'ਚ ਕਰੀਬ 11 ਲੱਖ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਲੈ ਜਾਂਦਾ ਗਿਆ। ਬੇਸ਼ੱਕ ਨੁਕਸਾਨ ਬਹੁਤ ਜ਼ਿਆਦਾ ਹੈ ਪਰ ਫੇਰ ਵੀ ਇਹ ਕੁਝ ਲੋਕਾਂ ਲਈ ਰਾਹਤ ਦਾ ਕੰਮ ਤਾਂ ਜ਼ਰੂਰ ਕੀਤਾ ਜਾਵੇਗਾ।
ਡਿਜ਼ਨੀ ਇੰਡੀਆ ਨੇ ਤੂਫਾਨ ਪੀੜਤਾਂ ਲਈ ਦਿੱਤੇ ਕਰੋੜ ਰੁਪਏ
ਏਬੀਪੀ ਸਾਂਝਾ
Updated at:
27 May 2019 06:22 PM (IST)
ਡਿਜ਼ਨੀ ਇੰਡੀਆ ਨੇ ਸੋਮਵਾਰ ਨੂੰ ਫਾਨੀ ਤੂਫਾਨ ਰਾਹਤਕੋਸ਼ ‘ਚ ਦੋ ਕਰੋੜ ਰੁਪਏ ਦਾਨ ਕੀਤੇ ਹਨ। ਇਸ ਦਾ ਮਕਸਦ ਓਡੀਸ਼ਾ ‘ਚ ਕੁਰਦਤੀ ਕਹਿਰ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਹੈ। ਸਟਾਰ ਤੇ ਡਿਜ਼ਨੀ ਇੰਡੀਆ ਦੇ ਕੰਟਰੀ ਮੈਨੇਜਰ ਸੰਜੇ ਗੁਪਤਾ ਨੇ ਕਿਹਾ, “ਫਾਨੀ ਤੂਫਾਨ ਤੋਂ ਪ੍ਰਭਾਵਿਤ ਲੋਕਾਂ ਦੇ ਦੁਖ ਨੂੰ ਦੇਖਣਾ ਕਿਸੇ ਦੇ ਦਿਲ ਨੂੰ ਵੀ ਹਲੂਣ ਦੇਣ ਵਾਲਾ ਪਲ ਹੈ"।
- - - - - - - - - Advertisement - - - - - - - - -