ਕੋਰੋਨਾਵਾਇਰਸ: ਚੰਡੀਗੜ੍ਹ ਦਾ ਪਿੰਡ ਸੈਦਾ CRPF ਨੇ ਕੀਤਾ ਸੀਲ, 42 ਸ਼ੱਕੀ ਨਿਗਰਾਨੀ ਹੇਠ
ਏਬੀਪੀ ਸਾਂਝਾ | 02 Apr 2020 02:15 PM (IST)
ਚੰਡੀਗੜ੍ਹ ਦਾ ਪਿੰਡ ਸੈਦਾ ਸੀਆਰਪੀਐਫ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਕੋਰੋਨਾਵਾਇਰਸ ਦੇ ਵੱਧ ਰਹੇ ਖਤਰੇ ਨੂੰ ਵੇਖਦਿਆਂ ਐਸਾ ਕੀਤਾ ਗਿਆ ਹੈ। ਸੈਦਾ ਪਿੰਡ 'ਚੋਂ 42 ਲੋਕ ਸ਼ੱਕ ਦੇ ਅਧਾਰ 'ਤੇ ਕੁਆਰੰਟੀਨ ਕੀਤੀ ਗਏ ਹਨ।
ਸੰਕੇਤਕ ਤਸਵੀਰ
ਚੰਡੀਗੜ੍ਹ: ਚੰਡੀਗੜ੍ਹ ਦਾ ਪਿੰਡ ਸੈਦਾ ਸੀਆਰਪੀਐਫ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਕੋਰੋਨਾਵਾਇਰਸ ਦੇ ਵੱਧ ਰਹੇ ਖਤਰੇ ਨੂੰ ਵੇਖਦਿਆਂ ਐਸਾ ਕੀਤਾ ਗਿਆ ਹੈ। ਸੈਦਾ ਪਿੰਡ 'ਚੋਂ 42 ਲੋਕ ਸ਼ੱਕ ਦੇ ਅਧਾਰ 'ਤੇ ਕੁਆਰੰਟੀਨ ਕੀਤੀ ਗਏ ਹਨ। ਇਨ੍ਹਾਂ 'ਚ ਦੋ ਬੱਚੇ ਵੀ ਸ਼ਾਮਲ ਹਨ। ਸੈਦਾ ਪਿੰਡ 'ਚੋਂ ਮਿਲੇ ਕੋਰੋਨਾ ਪੋਜ਼ਟਿਵ ਮਰੀਜ਼ ਦੀ ਸੰਪਰਕ 'ਚ ਦੱਸੇ ਜਾ ਰਹੇ ਨੇ ਇਹ ਲੋਕ। ਚੰਡੀਗੜ੍ਹ ਸੈਕਟਰ 47 ਦੇ ਕਮਿਊਨਿਟੀ ਸੈਂਟਰ 'ਚ ਇਨਾਂ 42 ਕੋਰੋਨਾ ਸ਼ੱਕੀ ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਡਾਕਟਰਾਂ ਵਲੋਂ ਇਨ੍ਹਾਂ ਦੀ ਪੂਰਨ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ। ਚੰਡੀਗੜ੍ਹ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 17 ਹੋ ਗਈ ਹੈ।