ਕਰਨਾਲ: ਭੀਮ ਆਰਮੀ ਦੇ ਮੁੱਖੀ ਚੰਦਰਸ਼ੇਖਰ ਰਾਵਣ ਅੱਜ ਨੌਦੀਪ ਕੌਰ ਨੂੰ ਮਿਲਣ ਲਈ ਜੇਲ੍ਹ ਪਹੁੰਚੇ ਪਰ ਉਨ੍ਹਾਂ ਨੂੰ ਨੌਦੀਪ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਿਸਾਨ ਮਜ਼ਦੂਰ ਸੰਗਠਨ ਦੀ ਨੇਤਾ ਨੌਦੀਪ ਕੌਰ ਨੂੰ ਪੁਲਿਸ ਨੇ ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ ਕਰ ਲਿਆ।

ਚੰਦਰ ਸ਼ੇਖਰ ਨੇ ਜੇਲ ਸੁਪਰਡੈਂਟ ਨਾਲ ਮੁਲਾਕਾਤ ਵੀ ਕੀਤੀ ਤੇ ਨੌਦੀਪ ਨੂੰ ਮਿਲੀ ਦੀ ਇਜਾਜ਼ਤ ਮੰਗੀ, ਪਰ ਉਨ੍ਹਾਂ ਨੂੰ ਆਗਿਆ ਨਹੀਂ ਮਿਲੀ। ਇਸ ਮਗਰੋਂ ਉਨ੍ਹਾਂ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਇੱਕ ਹਵਾਲਾਤੀ ਨੂੰ ਜੇਲ੍ਹ ਵਿੱਚ ਜੋ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ, ਉਹ ਵੀ ਨੌਦੀਪ ਕੌਰ ਨੂੰ ਨਹੀਂ ਮਿਲ ਰਹੀਆਂ, ਇਸ ਨੂੰ ਲੈ ਕੇ ਉਹ ਕੋਰਟ ਵੀ ਜਾਣਗੇ।

ਦੱਸ ਦਈਏ ਕਿ ਨੌਦੀਪ ਕੌਰ ਤੇ ਸੋਨੀਪਤ ਵਿੱਚ ਵੱਖ-ਵੱਖ 3 ਮਾਮਲਿਆਂ ਵਿੱਚ FIR ਦਰਜ ਕੀਤੀ ਹੈ। ਫਿਲਹਾਲ ਉਸ ਨੂੰ ਕਰਨਾਲ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ। ਹੁਣ ਦੇਖਣਾ ਇਹ ਹੋਏਗਾ ਕਿ ਇਹ ਮਾਮਲਾ ਕਦੋਂ ਸ਼ਾਂਤ ਹੁੰਦਾ ਹੈ।