ਨਵੀਂ ਦਿੱਲੀ: ਰਾਓਜ਼ ਐਵੀਨਿਊ ਦੀ ਵਿਸ਼ੇਸ਼ ਅਦਾਲਤ ਨੇ ਪੱਤਰਕਾਰ ਪ੍ਰਿਆ ਰਮਾਨੀ (Journalist Pria Ramani) ਨੂੰ ਮਾਣਹਾਨੀ ਕੇਸ ਵਿੱਚ ਬਰੀ ਕਰ ਦਿੱਤਾ ਹੈ।ਸਾਲ 2018 ਵਿੱਚ ਮੀਟੂ ਅਭਿਆਨ ਦੌਰਾਨ ਪੱਤਰਕਾਰ ਨੇ ਸਾਬਕਾ ਕੇਂਦਰੀ ਰਾਜ ਮੰਤਰੀ ਐੱਮ ਜੇ ਅਕਬਰ ਦੇ ਖਿਲਾਫ ਸ਼ੋਸ਼ਣ ਦੇ ਇਲਜ਼ਾਮ ਲਾਏ ਸੀ।ਇਸ ਦੇ ਸਾਬਕਾ ਕੇਂਦਰੀ ਮੰਤਰੀ ਨੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ।


ਫੈਸਲੇ ਦੌਰਾਨ ਅਦਾਲਤ ਨੇ ਕਿਹਾ ਕਿ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਜਿਨਸੀ ਸ਼ੋਸ਼ਣ ਅਕਸਰ ਬੰਦ ਦਰਵਾਜ਼ਿਆਂ ਦੇ ਪਿੱਛੇ ਹੁੰਦਾ ਹੈ। ਅਦਾਲਤ ਨੇ ਇਹ ਨੋਟਿਸ ਲਿਆ ਕਿ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਕਰਨ ਲਈ ਢਾਂਚੇ ਦੀ ਘਾਟ ਹੈ।ਜ਼ਿਆਦਾਤਰ ਔਰਤਾਂ ਜੋ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ, ਅਕਸਰ ਕਲੰਕ ਅਤੇ ਡਰ ਕਾਰਨ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦੀਆਂ।




ਨਵੀਂ ਦਿੱਲੀ: ਰਾਓਜ਼ ਐਵੀਨਿਊ ਦੀ ਵਿਸ਼ੇਸ਼ ਅਦਾਲਤ ਨੇ ਪੱਤਰਕਾਰ ਪ੍ਰਿਆ ਰਮਾਨੀ (Journalist Pria Ramani) ਨੂੰ ਮਾਣਹਾਨੀ ਕੇਸ ਵਿੱਚ ਬਰੀ ਕਰ ਦਿੱਤਾ ਹੈ।

ਸਾਲ 2018 ਵਿੱਚ ਮੀਟੂ ਅਭਿਆਨ ਦੌਰਾਨ ਪੱਤਰਕਾਰ ਨੇ ਸਾਬਕਾ ਕੇਂਦਰੀ ਰਾਜ ਮੰਤਰੀ ਐਮਜੇ ਅਕਬਰ ਖਿਲਾਫ ਸ਼ੋਸ਼ਣ ਦੇ ਇਲਜ਼ਾਮ ਲਾਏ ਸੀ। ਇਸ ਦੇ ਸਾਬਕਾ ਕੇਂਦਰੀ ਮੰਤਰੀ ਨੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ।