ਡੀਡੀ ਨਿਊਜ਼ ਨੇ ਅੱਜ ਚੰਦਰਯਾਨ-2 ਦੀ ਮੁਹਿੰਮ ਨਾਲ ਜੁੜੀ ਖਾਸ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਵਿਗਿਆਨੀ ਲੌਂਚਿੰਗ ਦੀ ਤਿਆਰੀ ‘ਚ ਲੱਗੇ ਹਨ। ਇਸਰੋ ਦੇ ਮੁਖੀ ਕੇ. ਸਿਵਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਛੇ ਸਤੰਬਰ ਨੂੰ ਚੰਨ ‘ਤੇ ਲੈਂਡਿੰਗ ਦੀ ਉਮੀਦ ਹੈ।
ਇਸਰੋ ਮੁਤਾਬਕ ਚੰਦਰਯਾਨ-2 ਦੂਜਾ ਚੰਨ ਸੈਟੇਲਾਈਟ ਹੈ ਤੇ ਇਸ ‘ਚ ਤਿੰਨ ਮਡਿਊਲ ਹਨ ਆਰਬਿਟਰ, ਲੈਂਡਰ ਤੇ ਰੋਵਰ। ਭਾਰਤ ਨੇ ਚੰਦਰਯਾਨ-1 ਨੂੰ 22 ਅਕਤੂਬਰ, 2008 ‘ਚ ਲੌਂਚ ਕੀਤਾ ਸੀ। ਇਸ ਤੋਂ ਇੱਕ ਦਹਾਕੇ ਬਾਅਦ 800 ਕਰੋੜ ਦੀ ਲਾਗਤ ਨਾਲ ਚੰਦਰਯਾਨ-2 ਲੌਂਚ ਕੀਤਾ ਜਾ ਰਿਹਾ ਹੈ।