ਨਵੀਂ ਦਿੱਲੀ: ‘ਚੰਦਰਯਾਨ-2’ ਦੇ ਲੈਂਡਰ ਵਿਕਰਮ ਦਾ ਚੰਨ ‘ਤੇ ਉਤਰਨ ਸਮੇਂ ਸੰਪਰਕ ਟੁੱਟ ਗਿਆ ਤੇ ਵਿਗਿਆਨੀ ਪ੍ਰੇਸ਼ਾਨ ਹੋ ਗਏ। ਇਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਤੇ ਵਿਗਿਆਨੀਆਂ ਨੂੰ ਸੰਬੋਧਿਤ ਕੀਤਾ ਤੇ ਵਿਗਿਆਨੀਆਂ ਦਾ ਹੌਸਲਾ ਵਧਾਇਆ। ਉਨ੍ਹਾਂ ਨੇ ਇਸਰੋ ਦੇ ਕੰਟ੍ਰੋਲ ਸੇਂਟਰ ਤੋਂ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਆਪਣੇ ਵਿਗਿਆਨੀਆਂ ‘ਤੇ ਮਾਣ ਹੈ।

ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ, 'ਤੁਸੀਂ ਉਹ ਲੋਕ ਹੋ ਜੋ ਮਾਂ ਭਾਰਤ ਦੇ ਲਈ, ਉਸ ਦੀ ਜੈ ਲਈ ਜਿਉਂਦੇ ਹੋ। ਤੁਸੀਂ ਉਹ ਲੋਕ ਹੋ ਜੋ ਮਾਂ ਭਾਰਤ ਦੇ ਲਈ ਜੂਝਦੇ ਹੋ, ਜੋ ਮਾਂ ਭਾਰਤ ਦੇ ਲਈ ਜਜਬਾ ਰੱਖਦੇ ਹੋ। ਮਾਂ ਭਾਰਤ ਦਾ ਸਿਰ ਉੱਚਾ ਹੋਵੇ, ਇਸ ਦੇ ਲਈ ਪੂਰੀ ਜ਼ਿੰਦਗੀ ਲੇਖੇ ਲਾ ਦਿੰਦੇ ਹੋ।'

ਪੀਐਮ ਮੋਦੀ ਨੇ ਕਿਹਾ, 'ਰੁਕਾਵਟਾਂ ਨਾਲ ਹੌਸਲਾ ਹੋਰ ਮਜ਼ਬੂਤ ਹੋਵੇਗਾ। ਅੱਜ ਭਾਵੇਂ ਹੀ ਕੁਝ ਰੁਕਾਵਟਾਂ ਹੱਥ ਲੱਗੀਆਂ ਹਨ ਪਰ ਇਸ ਨਾਲ ਸਾਡਾ ਹੌਸਲਾ ਕਮਜ਼ੋਰ ਨਹੀਂ ਪਵੇਗਾ, ਸਗੋਂ ਹੋਰ ਮਜ਼ਬੂਤ ਹੋਇਆ ਹੈ। ਅੱਜ ਸਾਡੇ ਰਾਹ ‘ਚ ਬੇਸ਼ੱਕ ਇੱਕ ਰੁਕਾਵਟ ਆਈ ਹੈ, ਪਰ ਇਸ ਨਾਲ ਅਸੀਂ ਆਪਣੀ ਮੰਜ਼ਿਲ ਦੇ ਰਾਹ ਤੋਂ ਭਟਕੇ ਨਹੀਂ ਹਾਂ। ਮੈਂ ਤੁਹਾਡੇ ਚਿਹਰੇ ‘ਤੇ ਉਦਾਸੀ ਪੜ੍ਹ ਸਕਦਾ ਹਾਂ।'


ਉਨ੍ਹਾਂ ਨੇ ਕਿਹਾ, 'ਅੱਜ ਚੰਨ ਨੂੰ ਛTਹਣ ਦੀ ਸਾਡੀ ਇੱਛਾਸ਼ਕਤੀ ਹੋਰ ਮਜ਼ਬੂਤ ਹੋ ਗਈ ਹੈ। ਤੁਸੀ ਪੱਥਰ ‘ਤੇ ਲਕੀਰ ਹੋ। ਤੁਹਾਡੇ ਹੌਸਲੇ ਨੂੰ ਸਲਾਮ। ਮੈਂ ਤੁਹਾਡੇ ਨਲਾ ਹਾਂ ਪੂਰਾ ਦੇਸ਼ ਤੁਹਾਡੇ ਨਾਲ ਹੈ।' ਉਨ੍ਹਾਂ ਕਿਹਾ, 'ਇਸਰੋ ਕਦੇ ਹਾਰ ਨਹੀਂ ਮੰਨਣ ਵਾਲਾ। ਇਹ ਤੁਸੀਂ ਲੋਕ ਹੀ ਸੀ ਜਿਨ੍ਹਾਂ ਨੇ ਦੁਨੀਆ ਨੂੰ ਚੰਨ ‘ਤੇ ਪਾਣੀ ਦੀ ਜਾਣਕਾਰੀ ਦਿੱਤੀ।'

ਮੋਦੀ ਨੇ ਅੱਗੇ ਕਿਹਾ, 'ਤੁਹਾਨੂੰ ਆਉਣ ਵਾਲੇ ਮਿਸ਼ਨ ਲਈ ਬਹੁਤ-ਬਹੁਤ ਵਧਾਈ ਤੇ ਯਾਦ ਰੱਖਣਾ ਵਿਗਿਆਨ ਕਦੇ ਵੀ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹੁੰਦਾ। ਉਹ ਕੋਸ਼ਿਸ਼, ਕੋਸ਼ਿਸ਼ ਅਤੇ ਕੋਸ਼ਿਸ਼ ‘ਚ ਯਕੀਨ ਰੱਖਦਾ ਹੈ। ਤੁਹਾਡੇ ‘ਤੇ ਦੇਸ਼ ਨੂੰ ਮਾਣ ਹੈ।'