‘ਚੰਦਰਯਾਨ-2’ ਨੇ ਭੇਜੀ ਚੰਦ ਦੀ ਇਹ ਖੂਬਸੂਰਤ ਤਸਵੀਰ, ਇਸਰੋ ਨੇ ਕੀਤੀ ਸ਼ੇਅਰ
ਏਬੀਪੀ ਸਾਂਝਾ | 14 Nov 2019 05:51 PM (IST)
ਇਸਰੋ ਨੇ ਬੁੱਧਵਾਰ ਨੂੰ ਚੰਦਰਯਾਨ-2 ਦੇ ਟੇਰੇਨ ਮੈਪਿੰਗ ਕੈਮਰੇ ਵੱਲੋਂ ਕ੍ਰੇਟਰ ਦੇ 3ਡੀ ਵਿਊ ਦੀ ਤਸਵੀਰ ਰਿਲੀਜ਼ ਕੀਤੀ ਹੈ। ਇਹ ਕਰੀਬ 100 ਕਿਲੋਮੀਟਰ ਦੂਰ ਆਰਬਿਟਰ ਤੋਂ ਲਈ ਗਈ ਹੈ।
ਨਵੀਂ ਦਿੱਲੀ: ਭਾਰਤੀ ਪੁਲਾੜ ਸੰਗਟਨ (ਇਸਰੋ) ਨੇ ਬੁੱਧਵਾਰ ਨੂੰ ਚੰਦਰਯਾਨ-2 ਦੇ ਟੇਰੇਨ ਮੈਪਿੰਗ ਕੈਮਰੇ ਵੱਲੋਂ ਕ੍ਰੇਟਰ ਦੇ 3ਡੀ ਵਿਊ ਦੀ ਤਸਵੀਰ ਰਿਲੀਜ਼ ਕੀਤੀ ਹੈ। ਇਹ ਕਰੀਬ 100 ਕਿਲੋਮੀਟਰ ਦੂਰ ਆਰਬਿਟਰ ਤੋਂ ਲਈ ਗਈ ਹੈ। ਤਸਵੀਰ ‘ਚ ਚੰਨ ‘ਤੇ ਖੱਡੇ, ਲਾਵਾ ਟਿਊਬ (ਭਵਿੱਖ ‘ਚ ਇਨ੍ਹਾਂ ਥਾਂਵਾਂ ‘ਤੇ ਹੀ ਜੀਵਨ ਦੀ ਸੰਭਾਵਨਾ ਹੈ), ਰਿਸੇਲ (ਲਾਵਾ ਟਿਊਬ ਦੇ ਫੱਟ ਜਾਣ ਤੋਂ ਬਣੀ ਥਾਂ) ਦੇ ਨਾਲ ਕਈ ਅਜਿਹੀਆਂ ਚੀਜਾਂ ਹਨ ਜੋ ਅੱਗੇ ਸ਼ੋਧ ਲਈ ਅਹਿਮ ਸਾਬਿਤ ਹੋ ਸਕਦੀਆਂ ਹਨ। ਦੱਸ ਦਈਏ ਕਿ ਬੀਤੇ ਦਿਨੀਂ ਇਸਰੋ ਦੇ ਪ੍ਰਧਾਨ ਸ਼ਿਵਨ ਨੇ ਕਿਹਾ ਸੀ ਕਿ ਚੰਦਰਯਾਨ-2 ਮਿਸ਼ਨ ਨੇ ਆਪਣਾ 98% ਟਿੱਚਾ ਹਾਸਲ ਕਰ ਲਿਆ ਹੈ। ਆਰਬਿਟਰ ਠੀਕ ਕੰਮ ਅਤੇ ਤੈਅ ਵਿਗੀਆਨਿਕ ਪ੍ਰਯੋਗ ਕਰ ਰਿਹਾ ਹੈ। ਜਦਕਿ ਲੈਂਡਰ ‘ਵਿਕਰਮ’ ਨਾਲ ਅਜੇ ਵੀ ਸੰਪਰਕ ਕਰਨ ਲਈ ਵਿਗੀਆਨੀ ਪੂਰੀ ਮਹਿਨਤ ਕਰ ਰਹੇ ਹਨ।