ਨਵੀਂ ਦਿੱਲੀ: ਮੂਡੀਜ਼ ਇਨਵੈਸਟਰ ਸਰਵਿਸ ਨੇ ਵੀਰਵਾਰ ਨੂੰ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅੰਦਾਜ਼ੇ ਨੂੰ ਮੌਜੂਦਾ ਸਾਲ ਲਈ ਘਟਾ ਕੇ 5.8% ਤੋਂ 5.6% ਕਰ ਦਿੱਤਾ ਹੈ। ਮੂਡੀਜ਼ ਨੇ ਕਿਹਾ ਹੈ ਕਿ ਜੀਡੀਪੀ ਦੀ ਮੰਦੀ ਪਿਛਲੇ ਸਮੇਂ ਨਾਲੋਂ ਲੰਬੇ ਸਮੇਂ ਲਈ ਜਾਰੀ ਹੈ। ਇੱਕ ਬਿਆਨ 'ਚ ਕਿਹਾ ਗਿਆ “ਅਸੀਂ ਭਾਰਤ ਲਈ ਆਪਣੇ ਵਾਧੇ ਦੀ ਭਵਿੱਖਬਾਣੀ ਨੂੰ ਸੋਧਿਆ ਹੈ। ਹੁਣ ਅਸੀਂ ਅੰਦਾਜ਼ਾ ਲਾਇਆ ਹੈ ਕਿ ਸਾਲ 2019 'ਚ ਜੀਡੀਪੀ ਵਿਕਾਸ ਦਰ 5.6 ਪ੍ਰਤੀਸ਼ਤ ਹੋਵੇਗੀ।
ਸਾਲ 2019 ਦੀ ਦੂਜੀ ਤਿਮਾਹੀ 'ਚ ਜੀਡੀਪੀ ਦਾ ਅਸਲ ਵਾਧਾ ਦਰ ਲਗਪਗ 8 ਪ੍ਰਤੀਸ਼ਤ ਤੋਂ ਘਟ ਕੇ 5 ਪ੍ਰਤੀਸ਼ਤ ਹੋ ਗਈ ਹੈ ਤੇ ਭਾਰਤ ਦੀ ਆਰਥਿਕ ਵਿਕਾਸ ਦਰ ਸਾਲ 2018 ਦੇ ਅੱਧ ਤੋਂ ਵੀ ਹੇਠਾਂ ਆ ਗਈ ਹੈ। ਮੂਡੀਜ਼ ਮੁਤਾਬਕ, “ਨਿਵੇਸ਼ ਦੀ ਗਤੀਵਿਧੀ ਪਹਿਲਾਂ ਨਾਲੋਂ ਹੌਲੀ ਹੈ ਪਰ ਖਪਤ ਦੀ ਮੰਗ ਕਾਰਨ ਆਰਥਿਕਤਾ 'ਚ ਤੇਜ਼ੀ ਆਈ ਸੀ। ਹਾਲਾਂਕਿ, ਹੁਣ ਖਪਤ ਦੀ ਮੰਗ ਵੀ ਘਟੀ ਹੈ, ਜਿਸ ਕਾਰਨ ਮੌਜੂਦਾ ਸਮੱਸਿਆ ਵਧ ਰਹੀ ਹੈ।"
ਇਸ ਤੋਂ ਪਹਿਲਾਂ ਮੰਦੀ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਆਰਥਿਕ ਮੋਰਚੇ ਨੂੰ ਝਟਕਾ ਦਿੰਦੇ ਹੋਏ ਅੰਤਰਰਾਸ਼ਟਰੀ ਰੇਟਿੰਗ ਏਜੰਸੀ ਮੂਡੀਜ਼ ਨੇ ਭਾਰਤ ਦੀ ਰੇਟਿੰਗ ਨੂੰ 'ਸਥਿਰ' ਤੋਂ 'ਨਕਾਰਾਤਮਕ' ਕਰ ਦਿੱਤੀ ਸੀ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਅਰਥਵਿਵਸਥਾ ਦੀ ਹੌਲੀ ਵਿਕਾਸ ਦਰ ਤੇ ਸਰਕਾਰ ਦਾ ਨਿਰੰਤਰ ਵੱਧਦਾ ਕਰਜ਼ਾ ਮੰਨਿਆ ਜਾ ਰਿਹਾ ਹੈ।
ਵੱਡਾ ਝਟਕਾ: ਮੂਡੀਜ਼ ਨੇ ਭਾਰਤ ਦੀ ਆਰਥਿਕ ਵਾਧਾ ਦਰ 5.8% ਤੋਂ ਘਟਾ ਕੇ 5.6% ਕੀਤੀ
ਏਬੀਪੀ ਸਾਂਝਾ
Updated at:
14 Nov 2019 03:34 PM (IST)
ਮੂਡੀਜ਼ ਇਨਵੈਸਟਰ ਸਰਵਿਸ ਨੇ ਵੀਰਵਾਰ ਨੂੰ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅੰਦਾਜ਼ੇ ਨੂੰ ਮੌਜੂਦਾ ਸਾਲ ਲਈ ਘਟਾ ਕੇ 5.8% ਤੋਂ 5.6% ਕਰ ਦਿੱਤਾ ਹੈ। ਮੂਡੀਜ਼ ਨੇ ਕਿਹਾ ਹੈ ਕਿ ਜੀਡੀਪੀ ਦੀ ਮੰਦੀ ਪਿਛਲੇ ਸਮੇਂ ਨਾਲੋਂ ਲੰਬੇ ਸਮੇਂ ਲਈ ਜਾਰੀ ਹੈ।
- - - - - - - - - Advertisement - - - - - - - - -