ਨਵੀਂ ਦਿੱਲੀ: ਭਾਰਤ ਸਰਕਾਰ ਨੇ ਨਵੀਂ ਪਹਿਲ ਰਾਹੀਂ ਆਧਾਰ ਕਾਰਡ ‘ਤੇ ਸਥਾਨਕ ਪਤਾ ਬਦਲਣ ਦੀ ਪ੍ਰਕ੍ਰਿਆ ਨੂੰ ਆਸਾਨ ਕਰ ਦਿੱਤਾ ਹੈ। ਸਰਕਾਰ ਮੁਤਾਬਕ ਕਿਸੇ ਪਰੂਫ ਦੀ ਥਾਂ ਸਵੈ-ਘੋਸ਼ਣਾ ਹੀ ਹੁਣ ਕਾਫੀ ਹੋਵੇਗੀ। ਆਮ ਤੌਰ ‘ਤੇ ਦੂਜੇ ਸੂਬਿਆਂ ‘ਚ ਜਾਣ ਵਾਲਿਆਂ ਨੂੰ ਪਤਾ ਬਦਲਣ ‘ਚ ਕਾਫੀ ਮੁਸ਼ਕਲ ਹੁੰਦੀ ਸੀ ਪਰ ਹੁਣ ਉਨ੍ਹਾਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ।


ਸਰਕਾਰ ਨੇ ਆਪਣੇ ਮੂਲ ਪਤੇ ਤੋਂ ਦੂਰ ਰਹੇ ਕੇ ਕੰਮ ਕਰ ਰਹੇ ਲੋਕਾਂ ਨੂੰ ਬੈਂਕ ਖਾਤੇ ਖੋਲ੍ਹਣ ‘ਚ ਸਹੂਲਤ ਦੇਣ ਲਈ ਇਹ ਕਦਮ ਚੁੱਕਿਆ ਹੈ। ਬੁੱਧਵਾਰ ਨੂੰ ਰਾਜ ਪੱਤਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਗਈ। ਆਧਾਰ ਕਾਰਡ ਇੱਕ 12 ਅੰਕਾਂ ਦਾ ਕਾਰਡ ਹੁੰਦਾ ਹੈ ਜੋ ਭਾਰਤੀ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ। ਇਸ ਨੂੰ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ ਯਾਨੀ UIDAI ਜਾਰੀ ਕਰਦਾ ਹੈ।



ਕਿਵੇਂ ਬਣਵਾਓ ਆਧਾਰ ਕਾਰਡ?

1. ਸਭ ਤੋਂ ਪਹਿਲਾਂ ਆਪਣੇ ਨਜ਼ਦੀਕੀ ਆਧਾਰ ਕੇਂਦਰ ਦਾ ਪਤਾ ਲਾਓ।


2.
ਆਧਾਰ ਸੈਂਟਰ ‘ਤੇ ਆਨ-ਲਾਈਨ ਅਪੂਐਂਟਮੈਂਟ ਦੀ ਸੁਵਿਧਾ ਹੈ, ਇਸ ਲਈ ਪਹਿਲਾ ਤੋਂ ਹੀ ਅਪੂਐਂਟਮੈਂਟ ਲਵੇ, ਤਾਂ ਜੋ ਤੁਹਾਡਾ ਕੀਮਤੀ ਸਮਾਂ ਬਰਬਾਦ ਨਾ ਹੋਵੇ।

3.
ਆਨ-ਲਾਈਨ ਅਪੂਐਂਟਮੈਂਟ ਲਈ UIDAI ਦੀ ਅਧਿਕਾਰਤ ਵੈੱਬਸਾਈਟ https://uidai.gov.in/ ‘ਤੇ ਜਾਵੇ।

4.
ਆਧਾਰ ਕੇਂਦਰ ‘ਤੇ ਆਪਣੀ ਪਛਾਣ ਸਾਬਤ ਕਰਨ ਲਈ ਪਤੇ ਦੇ ਪ੍ਰਮਾਣ ਲਈ ਵੋਟਰ ਸ਼ਨਾਖਤੀ ਕਾਰਡ, ਰਾਸ਼ਨ ਕਾਰਡ ਤੇ ਪੈਨ ਕਾਰਡ ਲਓ। ਇੱਥੇ ਸ਼ਰਤ ਇਹ ਹੈ ਕਿ ਕੋਈ ਵੀ ਦਸਤਾਵੇਜ਼ ਜੋ ਤੁਸੀਂ ਜਮ੍ਹਾ ਕੀਤਾ ਹੈ, ਉਹ ਘੱਟੋ ਘੱਟ 6 ਮਹੀਨੇ ਪੁਰਾਣਾ ਹੋਣਾ ਚਾਹੀਦਾ ਹੈ।

5.
ਸੈਂਟਰ ਤੋਂ ਆਧਾਰ ਬਣਾਉਣ ਲਈ ਭਰੇ ਜਾਣ ਵਾਲੇ ਫਾਰਮ ਲਓ ਤੇ ਉਸ ‘ਚ ਸਾਵਧਾਨੀ ਨਾਲ ਆਪਣੀ ਸਾਰੀ ਜਾਣਕਾਰੀ ਭਰੋ।

6.
ਫਾਰਮ ਭਰਕੇ ਜਮ੍ਹਾਂ ਕਰਨ ਤੋਂ ਬਾਅਦ ਬਾਈਓਮੈਟ੍ਰਿਕ ਡੇਟਾ ਲਿਆ ਜਾਂਦਾ ਹੈ। ਇਸ ‘ਚ ਦਸਾਂ ਉਂਗਲਾਂ ਫਿੰਗਰ ਪ੍ਰਿੰਟ, ਅੱਖਾਂ ਦੀ ਆਈਰਿਸ ਦੀ ਡੇਟਾ ਤੇ ਤਸਵੀਰ ਲਈ ਜਾਂਦੀ ਹੈ।

7.
ਉੱਤੇ ਲਿਖੀ ਜਾਣਕਾਰੀ ਸਬਮਿਟ ਕਰਨ ਤੋਂ ਬਾਅਦ ਆਧਾਰ ਸੈਂਟਰ ‘ਤੇ ਬੈਠੇ ਅਧਿਕਾਰੀ ਵੱਲੋਂ ਕਾਰਡ ਬਣਵਾਉਣ ਵਾਲੇ ਨੂੰ 14 ਅੰਕਾਂ ਦੀ ਸਲਿਪ ਦਿੱਤੀ ਜਾਂਦੀ ਹੈ। ਇਸ ਸਹਾਰੇ ਆਧਾਰ ਕਾਰਡ ਕਦੋਂ ਬਣ ਕੇ ਤਿਆਰ ਹੋ ਜਾਵੇਗਾ, ਇਸ ਦੀ ਜਾਣਕਾਰੀ ਲਈ ਜਾ ਸਕਦੀ ਹੈ।

8.
ਇਸ ਸਲਿਪ ‘ਤੇ ਦਰਜ 14 ਅੰਕਾਂ ਦੇ ਨੰਬਰਾਂ ਤੋਂ ਬਾਅਦ ਆਧਾਰ ਕਾਰਡ ਡਿਜੀਟਲੀ ਕੱਢਿਆ ਜਾਂਦਾ ਹੈ।