ਫਤਿਹਾਬਾਦ: ਹਰਿਆਣਾ ਦੇ ਫਤਿਹਾਬਾਦ ‘ਚ ਖ਼ਤਰਨਾਕ ਕੋਬਰਾ ਸੱਪ ਧਰਮਸ਼ਾਲਾ ‘ਚ ਵੜ ਗਿਆ। ਇਸ ਤੋਂ ਬਾਅਦ ਧਰਮਸ਼ਾਲਾ ‘ਚ ਹੜਕੰਪ ਮੱਚ ਗਿਆ। ਇਸ ਦੌਰਾਨ ਧਰਮਸ਼ਾਲਾ ‘ਚ ਰਹਿਣ ਵਾਲੇ ਲੋਕਾਂ ਨੇ ਇਸ ਦੀ ਜਾਣਕਾਰੀ ਜੰਗਲੀ ਵਿਭਾਗ ਮਹਿਕਮੇ ਦੇ ਅਧਿਕਾਰੀਆਂ ਨੂੰ ਦਿੱਤੀ। ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਵੇਖਿਆ ਕਿ ਸੱਪ ਇੱਕ ਦਰਖ਼ਤ ‘ਚ ਲੁਕਿਆ ਹੈ।


ਇਸ ਕੋਬਰਾ ਸੱਪ ਨੂੰ ਫੜਨ ‘ਚ ਮਹਿਕਮੇ ਦੇ ਅਧਿਕਾਰੀਆਂ ਨੂੰ ਕਾਫੀ ਮੁਸ਼ਕਤ ਕਰਨੀ ਪਈ। ਜੰਗਲਾਤ ਵਿਭਾਗ ਦੇ ਅਧਿਕਾਰੀ ਡਾ. ਗੋਪੀ ਚੰਦ ਨੇ ਸੱਪ ਨੂੰ ਫੜ ਉਸ ਨੂੰ ਦੂਰ ਕਿਸੇ ਸੁਰੱਖਿਅਤ ਥਾਂ ‘ਤੇ ਛੱਡ ਦਿੱਤਾ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਡਾ. ਗੋਪੀ ਨੇ ਕਿਹਾ ਕਿ ਟੋਹਾਣਾ ਦੇ ਖੇਤਰ ‘ਚ ਕਈ ਤਰ੍ਹਾਂ ਦੇ ਸੱਪ ਪਾਏ ਜਾਂਦੇ ਹਨ।



ਉਨ੍ਹਾਂ ਨੇ ਕਿਹਾ ਕਿ ਜੰਗਤਾਲ ਵਿਭਾਗ ਵੱਲੋਂ ਅਜਿਹੇ ਮੌਕੇ ‘ਤੇ ਪਹੁੰਚ ਕੇ ਜੀਵ ਦੀ ਰੱਖਿਆ ਕਰਦੇ ਹੋਏ, ਉਸ ਨੂੰ ਸੁਰੱਖਿਅਤ ਥਾਂ ‘ਤੇ ਛੱਡ ਦਿੱਤਾ ਜਾਂਦਾ ਹੈ ਤਾਂ ਜੋ ਜੀਵ ਤੋਂ ਮੱਨੁਖ ਨੂੰ ਜਾਂ ਮੱਨੁਖ ਨੂੰ ਜੀਵ ਤੋਂ ਕੋਈ ਨੁਕਸਾਨ ਨਾ ਹੋ ਸਕੇ।