Chandrayaan-3 Live Tracking: ਭਾਰਤ ਦਾ ਮਿਸ਼ਨ ਮੂਨ ਯਾਨੀ ਚੰਦਰਯਾਨ-3 ਇਤਿਹਾਸ ਬਣਾਉਣ ਤੋਂ ਕੁਝ ਘੰਟਿਆਂ ਦੀ ਦੂਰੀ 'ਤੇ ਹੈ। ਬੁੱਧਵਾਰ (23 ਅਗਸਤ) ਨੂੰ ਚੰਦਰਯਾਨ-3 ਚੰਦਰਮਾ ਦੇ ਦੱਖਣੀ ਧਰੁਵ 'ਤੇ ਸੋਫਟ ਲੈਂਡਿੰਗ ਕਰੇਗਾ। ਜੇਕਰ ਸਭ ਕੁਝ ਤੈਅ ਕੀਤੇ ਪ੍ਰੋਗਰਾਮ ਦੇ ਹਿਸਾਬ ਨਾਲ ਹੋਇਆ ਤਾਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ।


ISRO ਚੰਦਰਯਾਨ-3 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਇਸ ਦੇ ਨਾਲ ਹੀ ਇਸਰੋ ਨੇ ਇੱਕ ਲਾਈਵ ਟ੍ਰੈਕਰ ਵੀ ਲਾਂਚ ਕੀਤਾ ਹੈ ਜਿਸ ਰਾਹੀਂ ਕੋਈ ਵੀ ਚੰਦਰਯਾਨ-3 ਦੀਆਂ ਗਤੀਵਿਧੀਆਂ ਨੂੰ ਦੇਖ ਸਕਦਾ ਹੈ। ਇਸਰੋ ਦੇ ਅਨੁਸਾਰ ਇਸ ਦਾ ਸਿੱਧਾ ਪ੍ਰਸਾਰਣ 23 ਅਗਸਤ 2023 ਦੀ ਸ਼ਾਮ 5.27 ਵਜੇ ਤੋਂ ਸ਼ੁਰੂ ਹੋ ਜਾਵੇਗਾ। ਜਿਸ ਨੂੰ ਵੱਖ-ਵੱਖ ਪਲੇਟਫਾਰਮਾਂ 'ਤੇ ਦੇਖਿਆ ਜਾ ਸਕਦਾ ਹੈ।


ਇਨ੍ਹਾਂ ਥਾਵਾਂ 'ਤੇ ਹੋਵੇਗੀ ਚੰਦਰਯਾਨ-3 ਦੀ ਲਾਈਵ ਸਟ੍ਰੀਮਿੰਗ


ਚੰਦਰਯਾਨ-3 ਦੀ ਰੀਅਲ ਟਾਈਮ ਅਪਡੇਟਸ ਪ੍ਰਾਪਤ ਕਰਨ ਲਈ ਇਸਰੋ ਦੀ ਅਧਿਕਾਰਤ ਵੈੱਬਸਾਈਟ isro.gov.in ਤੋਂ ਇਲਾਵਾ ਤੁਸੀਂ ਇਸਦੇ ਯੂਟਿਊਬ ਚੈਨਲ, ਇਸਰੋ ਦੇ ਫੇਸਬੁੱਕ ਪੇਜ ਜਾਂ ਦੂਰਦਰਸ਼ਨ ਦੇ ਡੀਡੀ ਨੈਸ਼ਨਲ ਟੀਵੀ ਚੈਨਲ ‘ਤੇ ਦੇਖ ਸਕਦੇ ਹੋ। ਚੰਦਰਯਾਨ-3 ਨੂੰ ਚੰਦਰਮਾ ਦੇ ਸਾਊਥ ਪੋਲ 'ਚ ਲੈਂਡ ਕਰਵਾਇਆ ਜਾਵੇਗਾ। ਇਹ ਉਹ ਹਿੱਸਾ ਹੈ ਜਿਸ ਬਾਰੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਹੈ।


ਇਹ ਵੀ ਪੜ੍ਹੋ: Bharat NCAP Launch: ਭਾਰਤ NCAP ਦੀ ਸ਼ੁਰੂਆਤ, ਹੁਣ ਵਾਹਨਾਂ ਨੂੰ 'ਵਿਦੇਸ਼' 'ਚ ਨਹੀਂ 'ਦੇਸ਼' 'ਚ ਦਿੱਤੀ ਜਾਵੇਗੀ ਸੇਫਟੀ ਰੇਟਿੰਗ


ਕਦੋਂ ਅਤੇ ਕਿਵੇਂ ਹੋਵੇਗੀ ਲੈਂਡਿੰਗ


ਇਸਰੋ ਨੇ ਲੈਂਡਰ ਨੂੰ ਚੰਦਰਮਾ 'ਤੇ ਉਤਾਰਨ ਤੋਂ ਪਹਿਲਾਂ ਇਸ ਨੂੰ ਡੀਬੂਸਟਿੰਗ ਦੀ ਪ੍ਰਕਿਰਿਆ ਵਿਚੋਂ ਲੰਘਾਇਆ, ਜਿਸ ਵਿਚ ਲੈਂਡਰ ਮੋਡਿਊਲ ਦੀ ਰਫ਼ਤਾਰ ਨੂੰ ਘੱਟ ਕੀਤਾ ਗਿਆ। ਇਸ ਤੋਂ ਬਾਅਦ 23 ਅਗਸਤ ਦੀ ਸ਼ਾਮ ਕਰੀਬ 6.40 ਵਜੇ ਸੋਫਟ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਵੱਡੇ ਅਤੇ ਇਤਿਹਾਸਕ ਪਲ ਦਾ ਸਿੱਧਾ ਪ੍ਰਸਾਰਣ ਹੋਵੇਗਾ। ਚੰਦਰਮਾ 'ਤੇ ਲੈਂਡਰ ਮੋਡਿਊਲ ਦੀ ਸੋਫਟ ਲੈਂਡਿੰਗ ਤੋਂ ਬਾਅਦ ਰੋਵਰ ਪ੍ਰਗਿਆਨ ਨੂੰ ਲੈਂਡਰ ਵਿਕਰਮ ਤੋਂ ਬਾਹਰ ਕੱਢਿਆ ਜਾਵੇਗਾ। ਰੋਵਰ ਚੰਦਰਮਾ ਦੀ ਸਤ੍ਹਾ 'ਤੇ ਚਲੇਗਾ ਅਤੇ ਅੱਗੇ ਦਾ ਕੰਮ ਸ਼ੁਰੂ ਹੋ ਜਾਵੇਗਾ।


ਚੰਦਰਮਾ 'ਤੇ ਉਤਰਨ ਤੋਂ ਬਾਅਦ ਕੀ ਕਰੇਗਾ ਰੋਵਰ?


ਲੈਂਡਰ ਮੋਡਿਊਲ ਤੋਂ ਨਿਕਲ ਕੇ ਰੋਵਰ ਚੰਦਰਮਾ ਦੀ ਸਤ੍ਹਾ 'ਤੇ ਚੱਲਣਾ ਸ਼ੁਰੂ ਕਰ ਦੇਵੇਗਾ, ਚੰਦਰਮਾ ਦੀ ਸਤ੍ਹਾ 'ਤੇ ਪਹੁੰਚਣ ਤੋਂ ਬਾਅਦ ਇਹ ਰੋਵਰ ਉੱਥੇ ਇੱਕ ਲੂਨਰ ਡੇ ਦਾ ਸਮਾਂ ਗੁਜ਼ਾਰੇਗਾ। ਚੰਦਰਮਾ ਦਾ ਦਿਨ 14 ਦਿਨਾਂ ਦਾ ਹੁੰਦਾ ਹੈ। ਰੋਵਰ ਇਸਰੋ ਦੇ ਲਈ ਚੰਦਰਮਾ 'ਤੇ ਕਈ ਤਰ੍ਹਾਂ ਦੇ ਵਿਗਿਆਨਕ ਪ੍ਰੀਖਣ ਕਰੇਗਾ, ਜਿਸ ਨਾਲ ਚੰਦਰਮਾ 'ਤੇ ਮੌਜੂਦ ਕਈ ਡੂੰਘੇ ਰਾਜ਼ ਵੀ ਖੁਲ੍ਹ ਸਕਦੇ ਹਨ।


ਇਹ ਵੀ ਪੜ੍ਹੋ: Chandrayaan 3 Landing: 'All is well', ਇਸਰੋ ਚੀਫ ਨੂੰ ਚੰਦਰਯਾਨ-3 'ਤੇ ਭਰੋਸਾ, ਜਾਣੋ ਕੰਟਰੋਲ ਰੂਮ 'ਚ ਕਿਦਾਂ ਦਾ ਮਾਹੌਲ?