Chandrayaan 3 Mission Sleep Mode: ਇਸਰੋ ਨੇ ਕਿਹਾ ਚੰਦਰਯਾਨ-3 (Chandrayaan 3) ਦਾ ਲੈਂਡਰ ਵਿਕਰਮ (Vikram Lander) ਚੰਦਰਮਾ ਉੱਤੇ ਸਲੀਪ ਮੋਡ (Sleep Mode) 'ਚ ਚੱਲਾ ਗਿਆ ਹੈ। ਇਸ ਦੇ 22 ਸਤੰਬਰ ਦੇ ਆਸ-ਪਾਸ ਐਕਟਿਵ ਹੋਣ ਦੀ ਉਮੀਂਦ ਹੈ।  


ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕਰਦੇ ਹੋਏ ਕਿਹਾ, "ਚੰਦਰਯਾਨ-3 ਮਿਸ਼ਨ ਦੇ ਲੈਂਡਰ ਨੂੰ ਸਵੇਰੇ 8:00 ਵਜੇ ਦੇ ਕਰੀਬ ਸਲੀਪ ਮੋਡ ਵਿੱਚ ਸੈੱਟ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ChaSTE, ਰੰਭਾ-LP ਅਤੇ ILSA ਪੇਲੋਡਸ ਨੇ ਨਵੀਂ ਜਗ੍ਹਾ 'ਤੇ ਇਨ-ਸੀਟੂ ਪ੍ਰਯੋਗ ਕੀਤੇ। ਇਨ੍ਹਾਂ ਨੇ ਜੋ ਡਾਟਾ ਇਕੱਠਾ ਕੀਤਾ ਉਹ ਧਰਤੀ 'ਤੇ ਆਉਂਦਾ ਰਿਹਾ।''



ਪੇਲੋਡ ਕੀਤੇ ਗਏ ਬੰਦ



ਭਾਰਤੀ ਪੁਲਾੜ ਏਜੰਸੀ ਨੇ ਅੱਗੇ ਕਿਹਾ, "ਪੇਲੋਡਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਲੈਂਡਰ ਰਿਸੀਵਰ ਚਾਲੂ ਰੱਖੇ ਗਏ ਹਨ। ਸੌਰ ਊਰਜਾ ਖ਼ਤਮ ਹੋ ਜਾਣ ਤੇ ਬੈਟਰੀ ਖ਼ਤਮ ਹੋ ਜਾਣ ਉੱਤੇ ਵਿਕਰਮ, ਪ੍ਰਗਿਆਨ ਦੇ ਕੋਲ ਸੌ ਜਾਵੇਗਾ। 22 ਸਤੰਬਰ, 2023 ਦੇ ਆਸ-ਪਾਸ, ਉਹਨਾਂ ਦੇ ਫਿਰ ਤੋਂ ਜਾਗਣ ਦੀ ਉਮੀਦ ਹੈ।"






ਚੰਦਰਮਾ 'ਤੇ ਇਨਸਾਨ ਭੇਜਣ ਦੀ ਦਿਸ਼ਾ ਵਿੱਚ ਵੱਡੀ ਕਾਮਯਾਬੀ ਹਾਸਲ


ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੂੰ ਚੰਦਰਮਾ 'ਤੇ ਇਨਸਾਨ ਭੇਜਣ ਦੀ ਦਿਸ਼ਾ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ ਹੈ। ਇਸਰੋ ਨੇ ਕਿਹਾ ਹੈ ਕਿ ਚੰਦਰਯਾਨ-3 (Chandrayaan 3) ਦੇ ਤਹਿਤ ਚੰਦਰਮਾ 'ਤੇ ਉਤਰੇ ਲੈਂਡਰ ਵਿਕਰਮ (Lander Vikram) ਨੇ ਸਫਲ ਪ੍ਰਯੋਗ ਕੀਤਾ ਹੈ। ਲੈਂਡਰ ਨੇ ਕਮਾਂਡ 'ਤੇ ਆਪਣਾ ਇੰਜਣ ਚਾਲੂ ਕਰ ਕੇ ਲਿਫਟ ਆਫ ਕੀਤਾ ਤੇ ਕੁੱਝ ਦੂਰੀ ਉੱਤੇ ਸਫ਼ਲਤਾਪੂਰਵਕ ਲੈਂਡਿੰਗ ਕਰ ਲਈ ਹੈ।


ਹੌਪ ਪ੍ਰਯੋਗ ਨੂੰ ਸਫਲਤਾਪੂਰਵਕ ਕੀਤਾ ਪੂਰਾ


ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, ਵਿਕਰਮ ਲੈਂਡਰ ਆਪਣੇ ਮਿਸ਼ਨ ਉਦੇਸ਼ਾਂ ਤੋਂ ਅੱਗੇ ਨਿਕਲ ਗਿਆ ਹੈ। ਇਸ ਨੇ ਹੌਪ ਪ੍ਰਯੋਗ ਨੂੰ ਸਫਲਤਾਪੂਰਵਕ ਪੂਰਾ ਕੀਤਾ। ਇਸਰੋ ਨੇ ਕਿਹਾ, ਕਮਾਂਡ ਮਿਲਣ 'ਤੇ, ਇਸ ਨੇ ਇੰਜਣ ਚਾਲੂ ਕੀਤੇ, ਉਮੀਦ ਅਨੁਸਾਰ ਆਪਣੇ ਆਪ ਨੂੰ ਲਗਭਗ 40 ਸੈਂਟੀਮੀਟਰ ਉੱਪਰ ਚੁੱਕਿਆ ਅਤੇ 30-40 ਸੈਂਟੀਮੀਟਰ ਦੀ ਦੂਰੀ 'ਤੇ ਸੁਰੱਖਿਅਤ ਢੰਗ ਨਾਲ ਲੈਂਡਿੰਗ ਕੀਤੀ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Chandrayaan 3: ਹੁਣ ਚੰਦ 'ਤੇ ਇਨਸਾਨ ਨੂੰ ਭੇਜ ਸਕੇਗਾ ISRO! ਮਿਲੀ ਵੱਡੀ ਸਫ਼ਲਤਾ, ਲੈਂਡਰ ਵਿਕਰਮ ਨੇ ਕੀਤਾ Lift Off


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ