Changes in Prices from 1st December: ਇਕ ਦਸੰਬਰ ਤੋਂ ਕੀ ਹੋਵੇਗਾ ਮਹਿੰਗਾ ਤੇ ਕੀ ਸਸਤਾ, ਕਿਹੜਾ ਆਫਰ ਹੋ ਰਿਹਾ ਖ਼ਤਮ, ਜਾਣੇੋ ਪੂਰੀ ਡਿਟੇਲ


Big Changes from 1st December: ਇਕ ਦਸੰਬਰ ਤੋਂ ਕਈ ਚੀਜ਼ਾਂ ਦੀਆਂ ਕੀਮਤਾਂ 'ਚ ਬਦਲਾਅ ਹੋਣ ਜਾ ਰਿਹਾ ਹੈ ਤਾਂ ਕਈ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ। ਕੁਝ ਮੌਜੂਦਾ ਆਫਰ ਖਤਮ ਹੋ ਜਾਣਗੇ। ਆਓ 1 ਦਸੰਬਰ ਤੋਂ ਹੋਣ ਵਾਲੇ ਬਦਲਾਅ 'ਤੇ ਨਜ਼ਰ ਮਾਰਦੇ ਹਾਂ


ਗੈਸ ਸਿਲੰਡਰ ਦੇ ਰੇਟ


ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਐਲਪੀਜੀ ਗੈਸ ਸਿਲੰਡਰ ਦੇ ਰੇਟਾਂ ਦੀ ਸਰਕਾਰੀ ਤੇਲ ਕੰਪਨੀਆਂ ਸਮੀਖਿਆ ਕਰਦੀਆਂ ਹਨ। ਜਿਸ ਤੋਂ ਬਾਅਦ ਇਹ ਕੰਪਨੀਆਂ ਦੁਆਰਾ ਹਰ ਮਹੀਨੇ ਦੀ 1 ਤਾਰੀਕ ਨੂੰ ਕਮਰਸ਼ੀਅਲ ਤੇ ਘਰੇਲੂ ਐਲਪੀਜੀ ਸਿਲੰਡਰਾਂ ਦੇ ਨਵੇਂ ਰੇਟ ਜਾਰੀ ਕੀਤੇ ਜਾਂਦੇ ਹਨ। ਇਸ ਸਮੀਖਿਆ 'ਚ ਇਹ ਤੈਅ ਹੁੰਦਾ ਹੈ ਕਿ ਐਲਪੀਜੀ ਸਿਲੰਡਰ ਦੇ ਰੇਠ ਵਧੇਗਾ ਜਾਂ ਘਟੇਗਾ ਅਜਿਹਾ ਵੀ ਹੁੰਦਾ ਹੈ ਕਿ ਕੀਮਤਾਂ 'ਚ ਕੋਈ ਬਦਲਾਅ ਨਾ ਕੀਤਾ ਜਾਵੇ। ਹਾਲਾਂਕਿ ਮੰਨਿਆ ਜਾ ਰਿਹਾ ਹੈ ਐਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਕੁਝ ਕਮੀ ਆ ਸਕਦੀ ਹੈ।


ਹੋਮ ਲੋਨ ਆਫਰ


ਤਿਉਹਾਰੀ ਸੀਜ਼ਨ ਦੌਰਾਨ ਜ਼ਿਆਦਾਤਰ ਬੈਂਕ ਵੱਖ-ਵੱਖ ਹੋਮ ਲੋਨ ਆਫਰ ਲੈ ਕੇ ਆਏ ਸਨ। ਜਿਸ ਦਾ ਗਾਹਕ ਅਜੇ ਵੀ ਫਾਇਦਾ ਲੈ ਸਕਦੇ ਹਨ। ਇਨ੍ਹਾਂ 'ਚ ਸਸਤੇ ਵਿਆਜ ਦਰਾਂ ਤੇ ਜ਼ੀਰੋ ਪ੍ਰੋਸੈਸਿੰਗ ਫੀਸ ਵਰਗੀਆਂ ਪੇਸ਼ਕਸ਼ਾਂ ਵੀ ਸ਼ਾਮਲ ਹਨ। ਹਾਲਾਂਕਿ ਜ਼ਿਆਦਾਤਰ ਬੈਂਕਾਂ ਦੀਆਂ ਪੇਸ਼ਕਸ਼ਾਂ 31 ਦਸੰਬਰ, 2021 ਨੂੰ ਖਤਮ ਹੋ ਜਾਣਗੀਆਂ। ਪਰ LIC ਹਾਊਸਿੰਗ ਫਾਈਨਾਂਸ ਦੀ ਪੇਸ਼ਕਸ਼ 30 ਨਵੰਬਰ ਨੂੰ ਖਤਮ ਹੋ ਰਹੀ ਹੈ ਜੋ ਸਿਰਫ 6.66 ਫੀਸਦੀ ਦੀ ਦਰ 'ਤੇ ਹੋਮ ਲੋਨ ਦੇ ਰਹੀ ਸੀ।


ਐਸਬੀਆਈ ਕ੍ਰੈਡਿਟ ਕਾਰਡ


ਜੇਕਰ ਤੁਸੀਂ SBI ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ, ਤਾਂ 1 ਦਸੰਬਰ ਤੋਂ SBI ਕ੍ਰੈਡਿਟ ਕਾਰਡ ਨਾਲ EMI 'ਤੇ ਖਰੀਦਦਾਰੀ ਕਰਨਾ ਮਹਿੰਗਾ ਹੋ ਜਾਵੇਗਾ। ਫਿਲਹਾਲ SBI ਕਾਰਡ ਦੀ ਵਰਤੋਂ ਕਰਨ 'ਤੇ ਸਿਰਫ ਵਿਆਜ ਦੇਣਾ ਪੈਂਦਾ ਹੈ ਪਰ 1 ਦਸੰਬਰ ਤੋਂ SBI Cards & Payment Services Private Limited (SBICPSL) ਨੇ ਐਲਾਨ ਕੀਤਾ ਹੈ ਕਿ EMI ਲੈਣ-ਦੇਣ ਲਈ ਹੁਣ ਕਾਰਡਧਾਰਕਾਂ ਨੂੰ 99 ਰੁਪਏ ਦੀ ਪ੍ਰੋਸੈਸਿੰਗ ਫੀਸ ਅਦਾ ਕਰਨੀ ਪਵੇਗੀ ਅਤੇ ਇਸ 'ਤੇ ਟੈਕਸ ਵੀ ਦੇਣਾ ਪਵੇਗਾ।


ਮਾਚਿਸ ਦੇ ਰੇਟ 'ਚ ਵਾਧਾ


14 ਸਾਲ ਬਾਅਦ ਮਾਚਿਸ ਦੀਆਂ ਕੀਮਤਾਂ ਵਧਣਗੀਆਂ। ਮਾਚਿਸ ਦੇ ਡਿੱਬੀਆਂ ਦੀ ਕੀਮਤ ਮੌਜੂਦਾ 1 ਰੁਪਏ ਤੋਂ ਵਧ ਕੇ 2 ਰੁਪਏ ਹੋ ਜਾਵੇਗੀ। ਹੁਣ 2 ਰੁਪਏ ਦੀ ਮਾਚਿਸ ਦੇ ਡੱਬੇ '50 ਤਲੀਆਂ ਮਿਲਣਗੀਆਂ। ਕੱਚਾ ਮਾਲ ਮਹਿੰਗਾ ਹੋਣ ਨਾਲ ਮਾਚਿਸ ਮਹਿੰਗਾ ਹੋ ਰਿਹਾ ਹੈ।


PNB ਗਾਹਕਾਂ ਨੂੰ ਝਟਕਾ


ਪੰਜਾਬ ਨੈਸ਼ਨਲ ਬੈਂਕ (PNB) ਨੇ ਆਪਣੇ ਬਚਤ ਖਾਤਾਧਾਰਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ ਸੈਵਿੰਗਜ਼ ਅਕਾਊਂਟ ਦੀਆਂ ਵਿਆਜ ਦਰਾਂ 'ਚ ਕਟੌਤੀ ਕੀਤੀ ਗਈ ਹੈ। ਹੁਣ ਸਾਲਾਨਾ ਵਿਆਜ ਦਰ 2.90 ਫੀਸਦੀ ਤੋਂ ਘਟਾ ਕੇ 2.80 ਫੀਸਦੀ ਹੋ ਗਈ ਹੈ। ਨਵੀਆਂ ਦਰਾਂ 1 ਦਸੰਬਰ ਤੋਂ ਲਾਗੂ ਹੋਣਗੀਆਂ।