ਚੇਨਈ: ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀਆਂ ਵਿੱਚੋਂ ਇੱਕ ਐਸ ਨਲਿਨੀ ਨੂੰ ਮਦਰਾਸ ਹਾਈ ਕੋਰਟ ਨੇ ਇੱਕ ਮਹੀਨੇ ਦੀ ਪੈਰੋਲ ਦੇ ਦਿੱਤੀ ਹੈ। ਨਲਿਨੀ ਪਿਛਲੇ 27 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ। ਦੋਸ਼ੀ ਨਲਿਨੀ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ ਕਿ ਉਹ ਆਪਣੀ ਧੀ ਦੇ ਵਿਆਹ ਦੇ ਇੰਤਜ਼ਾਮ ਲਈ 6 ਮਹੀਨੇ ਦੀ ਪੈਰੋਲ ਚਾਹੁੰਦੀ ਹੈ। ਨਲਿਨੀ ਨੇ ਵਿਅਕਤੀਗਤ ਤੌਰ 'ਤੇ ਆਪਣੇ ਮਾਮਲੇ ਦੀ ਪੈਰਵੀ ਕੀਤੀ।
ਨਲਿਨੀ ਨੇ ਆਪਣੀ ਦਲੀਲ ਵਿੱਚ ਕਿਹਾ ਕਿ ਹਰ ਦੋਸ਼ੀ ਦੋ ਸਾਲ ਦੀ ਜੇਲ੍ਹ ਦੀ ਸਜ਼ਾ ਮਗਰੋਂ ਇੱਕ ਮਹੀਨੇ ਦੀ ਆਮ ਛੁੱਟੀ ਦਾ ਹੱਕਦਾਰ ਹੈ ਪਰ ਉਸ ਨੇ ਪਿਛਲੇ 27 ਸਾਲਾਂ ਵਿੱਚ ਇੱਕ ਵਾਰ ਵੀ ਛੁੱਟੀ ਨਹੀਂ ਲਈ। ਨਲਿਨੀ ਦੇ ਇਲਾਵਾ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਏ ਛੇ ਹੋਰ ਲੋਕਾਂ ਵਿੱਚੋਂ ਉਸ ਦੇ ਪਤੀ ਵੀ ਸ੍ਰੀਹਰਨ ਉਰਫ ਮੁਰੂਗਨ, ਏ ਜੀ ਪੇਰਾਰਿਵਲਨ, ਟੀ ਸੁਤੇਂਦਰਰਾਜ ਉਰਫ ਸੰਥਾਨ, ਜੈਕੁਮਾਰ, ਰਾਬਰਟ ਪਾਇਸ ਤੇ ਰਵੀਚੰਦਰਨ ਸ਼ਾਮਲ ਹਨ।
ਦੱਸ ਦੇਈਏ ਚੇਨਈ ਦੇ ਕੋਲ ਇੱਕ ਚੋਣ ਰੈਲੀ ਵਿੱਚ ਰਾਜੀਵ ਗਾਂਧੀ ਨਾਲ ਮਿਲਣ ਦੌਰਾਨ ਲਿੱਟੇ ਸੰਗਠਨ ਦੀ ਆਤਮਘਾਤੀ ਹਮਲਾਵਰ ਮਹਿਲਾ ਨੇ ਖ਼ੁਦ ਨੂੰ ਉਡਾ ਲਿਆ ਸੀ। ਇਸ ਦੇ ਬਾਅਦ ਸਾਰੇ ਸੱਤ ਦੋਸ਼ੀ 1991 ਤੋਂ ਹੀ ਜੇਲ੍ਹ ਵਿੱਚ ਕੈਦ ਹਨ।
27 ਸਾਲਾਂ ਤੋਂ ਜੇਲ੍ਹ 'ਚ ਬੰਦ ਰਾਜੀਵ ਗਾਂਧੀ ਦੇ ਕਤਲ ਦੀ ਦੋਸ਼ੀ ਨੂੰ ਪੈਰੋਲ
ਏਬੀਪੀ ਸਾਂਝਾ
Updated at:
06 Jul 2019 09:53 AM (IST)
ਦੋਸ਼ੀ ਨਲਿਨੀ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ ਕਿ ਉਹ ਆਪਣੀ ਧੀ ਦੇ ਵਿਆਹ ਦੇ ਇੰਤਜ਼ਾਮ ਲਈ 6 ਮਹੀਨੇ ਦੀ ਪੈਰੋਲ ਚਾਹੁੰਦੀ ਹੈ। ਨਲਿਨੀ ਨੇ ਵਿਅਕਤੀਗਤ ਤੌਰ 'ਤੇ ਆਪਣੇ ਮਾਮਲੇ ਦੀ ਪੈਰਵੀ ਕੀਤੀ।
- - - - - - - - - Advertisement - - - - - - - - -