ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਦੇਸ਼ 'ਚ ਚੌਥਾ ਲੌਕਡਾਊਨ ਸ਼ੁਰੂ ਹੋਵੇਗਾ। ਇਸ ਦੌਰਾਨ ਮਸ਼ਹੂਰ ਲੇਖਕ ਚੇਤਨ ਭਗਤ ਨੇ ਲੌਕਡਾਊਨ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਅਮੀਰ ਦੇਸ਼ਾਂ ਦੀ ਖੇਡ ਹੈ, ਗਰੀਬ ਦੇਸ਼ਾਂ ਕੋਲ ਕੋਈ ਵਿਕਲਪ ਨਹੀਂ ਹੈ।


ਚੇਤਨ ਭਗਤ ਨੇ ਟਵੀਟ ਕੀਤਾ "ਲੌਕਡਾਊਨ ਅਮੀਰਾਂ ਦੀ ਖੇਡ ਹੈ। ਅਮੀਰ ਆਦਮੀ ਬਿਮਾਰ ਹੋਵੇ ਤਾਂ ਛੁੱਟੀ ਲੈਕੇ ਮਹੀਨਾ ਘਰ ਬਹਿ ਸਕਦਾ ਹੈ ਪਰ ਗਰੀਬ ਕੋਲ ਕੋਈ ਵਿਕਲਪ ਨਹੀਂ। ਠੀਕ ਉਸੇ ਤਰ੍ਹਾਂ ਅਮੀਰ ਦੇਸ਼ ਲੰਮਾ ਲੌਕਡਾਊਨ ਕਰ ਸਕਦੇ ਹਨ ਪਰ ਗਰੀਬ ਦੇਸ਼ ਕੋਲ ਇਹ ਵਿਕਲਪ ਨਹੀਂ ਹੈ।





ਚੇਤਨ ਭਗਤ ਅਕਸਰ ਸਮਾਜਿਕ ਮੁੱਦਿਆਂ 'ਤੇ ਬੇਬਾਕੀ ਨਾਲ ਸੋਸ਼ਲ ਮੀਡੀਆ ਜ਼ਰੀਏ ਆਪਣੀ ਰਾਏ ਰੱਖਦੇ ਹਨ। ਉਨ੍ਹਾਂ ਦੇ ਇਸ ਟਵੀਟ 'ਤੇ ਕਈ ਲੋਕਾਂ ਦੀ ਪ੍ਰਤੀਕਿਰਿਆ ਆਈ ਹੈ।


ਚੇਤਨ ਭਗਤ ਦੇ ਟਵੀਟ 'ਤੇ ਕਮੈਂਟ ਕਰਦਿਆਂ ਇਕ ਟਵਿੱਟਰ ਯੂਜ਼ਰ ਨੇ ਲਿਖਿਆ, "ਸਰ ਅਮੀਰ ਤੇ ਗਰੀਬ ਵਿਚਾਲੇ ਇਕ ਹੋਰ ਵਰਗ ਵੀ ਹੈ, ਜੋ ਤਕਲੀਫ਼ 'ਚ ਹੱਥ ਵੀ ਨਹੀਂ ਅੱਡ ਸਕਦਾ ਤੇ ਜਿਸ ਦੀ ਆਵਾਜ਼ ਵੀ ਸੁਣੀ ਨਹੀਂ ਜਾਂਦੀ।"


ਮੋਦੀ ਨੇ 24 ਮਾਰਚ ਨੂੰ ਪਹਿਲੀ ਵਾਰ 21 ਦਿਨ ਦਾ ਲੌਕਡਾਊਨ ਐਲਾਨਿਆ ਸੀ। ਇਸ ਤੋਂ ਬਾਅਦ ਤਿੰਨ ਮਈ ਤਕ ਤੇ ਫਿਰ 17 ਮਈ ਤਕ ਵਧਾ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ: ਕਰਫਿਊ ਤੋਂ ਬਾਅਦ ਵੀ ਪੰਜਾਬ 'ਚ ਸਖਤੀ, ਇਨ੍ਹਾਂ ਨਿਯਮਾਂ ਦੀ ਉਲੰਘਣਾ 'ਤੇ ਹੋਏਗਾ ਮੋਟਾ ਜ਼ੁਰਮਾਨਾ


ਇਹ ਵੀ ਪੜ੍ਹੋ: ਪੰਜਾਬੀਆਂ ਨੇ ਜਿੱਤੀ ਕੋਰੋਨਾ ਜੰਗ, ਵੱਡੀ ਗਿਣਤੀ ਮਰੀਜ਼ਾਂ ਨੂੰ ਹਸਪਤਾਲੋਂ ਛੁੱਟੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ