ਲੱਦਾਖ: ਪੂਰਬੀ ਲੱਦਾਖ ਨੇੜੇ ਅਸਲ ਕੰਟਰੋਲ ਰੇਖਾ (LAC) ‘ਤੇ ਭਾਰਤ ਤੇ ਚੀਨ (China) ਦਰਮਿਆਨ ਤਣਾਅ ਘੱਟ ਕਰਨ ਦੇ ਸੰਕੇਤਾਂ ਦੇ ਵਿਚਾਲੇ ਅੱਜ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਮੰਡਲ ਕਮਾਂਡਰ ਪੱਧਰੀ ਗੱਲਬਾਤ (commanders meeting) ਹੋਵੇਗੀ।
ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਰਾਹੁਲ ਨੇ ਟਵੀਟ ਕੀਤਾ ਹੈ ਕਿ ਚੀਨੀ ਸਾਡੀ ਸਰਹੱਦ ਵਿੱਚ ਦਾਖਲ ਹੋ ਗਏ ਹਨ ਪਰ ਪ੍ਰਧਾਨ ਮੰਤਰੀ ਚੁੱਪ ਹਨ। ਉਨ੍ਹਾਂ ਨੇ ਇਸ ਮਾਮਲੇ ਤੋਂ ਦੂਰੀ ਬਣਾਈ ਹੋਈ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਗੈਲਵਨ ਵੈਲੀ ਦੇ ਪੈਟਰੋਲਿੰਗ ਪੁਆਇੰਟਸ 14-15 ਤੇ ਹੌਟ ਸਪਰਿੰਗ ਖੇਤਰ ਤੋਂ ਪਿੱਛੇ ਹਟ ਗਏ। ਚੀਨ ਦੀ ਸੈਨਾ ਦੋ ਖੇਤਰਾਂ ‘ਚ ਆਪਣੀ ਸਰਹੱਦ ਪਾਰ ਕਰਕੇ 2.5 ਕਿਲੋਮੀਟਰ ਦੀ ਦੂਰੀ ‘ਤੇ ਵਾਪਸ ਚਲੀ ਗਈ। ਚੀਨੀ ਫੌਜ ਨੇ ਕੁਝ ਤੰਬੂ ਵੀ ਹਟਾ ਦਿੱਤੇ। ਇੱਕ ਸੈਨਾ ਅਧਿਕਾਰੀ ਨੇ ਕਿਹਾ ਕਿ ਇਹ ਚੰਗਾ ਸੰਕੇਤ ਹੈ।
ਪੂਰਬੀ ਲੱਦਾਖ ਵਿੱਚ ਫੌਜਾਂ ਵਿਚਾਲੇ ਤਣਾਅ ਖ਼ਤਮ ਕਰਨ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ 6 ਜੂਨ ਨੂੰ ਲੈਫਟੀਨੈਂਟ ਜਨਰਲ ਪੱਧਰ ਦੇ ਸੈਨਿਕ ਕਮਾਂਡਰਾਂ ਵਿਚਾਲੇ ਗੱਲਬਾਤ ਹੋਈ। ਇਹ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਚੀਨ ਸਾਰੇ ਵਿਵਾਦ ਨੂੰ ਸ਼ਾਂਤੀ ਨਾਲ ਸੁਲਝਾਉਣ ਲਈ ਤਿਆਰ ਹੈ। ਮੰਤਰਾਲੇ ਨੇ ਕਿਹਾ ਸੀ ਕਿ ਗੱਲਬਾਤ ਬਹੁਤ ਸ਼ਾਂਤਮਈ ਤੇ ਨਿੱਘੇ ਮਾਹੌਲ ਵਿੱਚ ਹੋਈ। ਇਸ ਗੱਲ ‘ਤੇ ਸਹਿਮਤੀ ਬਣ ਗਈ ਕਿ ਜਲਦ ਹੀ ਮਸਲੇ ਨੂੰ ਸੁਲਝਾ ਕੇ ਰਿਸ਼ਤੇ ਨੂੰ ਅੱਗੇ ਤੋਰਿਆ ਜਾਵੇਗਾ।
ਦੋਵੇਂ ਸੈਨਾਵਾਂ ਦੇ ਕਮਾਂਡਰਾਂ ਦਰਮਿਆਨ ਹੋਈ ਗੱਲਬਾਤ ਤੋਂ ਦੋ ਦਿਨ ਬਾਅਦ ਸੋਮਵਾਰ ਨੂੰ ਐਲਏਸੀ ਦੇ ਨਜ਼ਦੀਕ ਚੀਨੀ ਹੈਲੀਕਾਪਟਰਾਂ ਨੂੰ ਦੇਖਿਆ ਗਿਆ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਪਿਛਲੇ 7-8 ਦਿਨਾਂ ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੀਆਂ ਹਵਾਈ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਹੋ ਸਕਦਾ ਹੈ ਕਿ ਇਹ ਹੈਲੀਕਾਪਟਰ ਸਰਹੱਦ 'ਤੇ ਤਾਇਨਾਤ ਚੀਨੀ ਫੌਜਾਂ ਦੀ ਮਦਦ ਲਈ ਉਡਾਣ ਭਰ ਰਹੇ ਹੋਣ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਚੀਨ ਸਰਹੱਦ ਟੱਪ ਆਇਆ, ਮੋਦੀ ਕਿਉਂ ਚੁੱਪ: ਰਾਹੁਲ ਦਾ ਸਵਾਲ, ਅੱਜ ਕਮਾਂਡਰਾਂ ਦੀ ਮੀਟਿੰਗ
ਏਬੀਪੀ ਸਾਂਝਾ
Updated at:
10 Jun 2020 11:03 AM (IST)
ਪੂਰਬੀ ਲੱਦਾਖ ਵਿੱਚ ਫੌਜਾਂ ਵਿਚਾਲੇ ਤਣਾਅ ਖ਼ਤਮ ਕਰਨ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ 6 ਜੂਨ ਨੂੰ ਲੈਫਟੀਨੈਂਟ ਜਨਰਲ ਪੱਧਰ ਦੇ ਸੈਨਿਕ ਕਮਾਂਡਰਾਂ ਵਿਚਾਲੇ ਗੱਲਬਾਤ ਹੋਈ। ਇਹ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਚੀਨ ਸਾਰੇ ਵਿਵਾਦ ਨੂੰ ਸ਼ਾਂਤੀ ਨਾਲ ਸੁਲਝਾਉਣ ਲਈ ਤਿਆਰ ਹੈ।
- - - - - - - - - Advertisement - - - - - - - - -