ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ 'ਤੇ ਪਿਛਲੇ ਅੱਠ ਮਹੀਨਿਆਂ ਤੋਂ ਚੱਲੇ ਆ ਰਹੇ ਭਾਰਤ ਤੇ ਚੀਨ ਵਿਚਾਲੇ ਤਣਾਅ ਨੂੰ ਲੈਕੇ ਬੁੱਧਵਾਰ ਵਿਦੇਸ਼ ਮੰਤਰੀ ਡਾ.ਐਸ ਜੈਸ਼ੰਕਰ ਨੂੰ ਦਿੱਤੇ ਬਿਆਨ ਤੋਂ ਚੀਨ ਭੜਕ ਗਿਆ ਹੈ। ਇਸ ਤੋਂ ਬਾਅਦ ਉਹ ਦੋਵੇਂ ਦੇਸ਼ਾਂ ਦੇ ਵਿਚ ਤਣਾਅ ਨੂੰ ਲੈਕੇ ਉਲਟਾ ਭਾਰਤ 'ਤੇ ਹੀ ਦੋਸ਼ ਮੜ੍ਹ ਰਿਹਾ ਹੈ। ਬੀਜਿੰਗ ਨੇ ਵੀਰਵਾਰ ਕਿਹਾ ਕਿ ਭਾਰਤ ਤੇ ਚੀਨ ਦੋ-ਪੱਖੀ ਸਬੰਧਾਂ ਦੀਆਂ ਚੁਣੌਤੀਆਂ ਤੋਂ ਗੁਜ਼ਰ ਰਹੇ ਹਨ। ਇਸ ਦੇ ਨਾਲ ਹੀ ਉਸ ਨੇ ਐਲਏਸੀ 'ਤੇ ਚੱਲ ਰਹੇ ਵਿਵਾਦ ਲਈ ਨਵੀਂ ਦਿੱਲੀ ਨੂੰ ਕਸੂਰਵਾਰ ਠਹਿਰਾਇਆ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਚੁਨਯਿੰਗ ਨੇ ਕਿਹਾ- ਭਾਰਤ ਤੇ ਚੀਨ ਦੇ ਵਿਚ ਚੰਗੇ ਸਬੰਧ ਬਹਾਲ ਕਰਨ ਲਈ ਇਕੋ ਜਿਹੇ ਯਤਨਾਂ ਦੀ ਲੋੜ ਸੀ। ਬੀਜਿੰਗ ਵੱਲੋਂ ਉਹ ਪ੍ਰਤੀਕਿਰਿਆ ਬੁੱਧਵਾਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਇਕ ਇੰਟਰਨੈਸ਼ਨਲ ਥਿੰਕ ਟੈਂਕ ਦੇ ਨਾਲ ਚਰਚਾ ਦੌਰਾਨ ਦਿੱਤੇ ਬਿਆਨ 'ਤੇ ਆਈ ਹੈ। ਜੈਸ਼ੰਕਰ ਨੇ ਕਿਹਾ ਕਿ ਸਰਹੱਦ 'ਤੇ ਪਿਛਲੇ ਕਈ ਮਹੀਨਿਆਂ ਤੋਂ ਚੱਲੇ ਆ ਰਹੇ ਵਿਵਾਦ ਦੇ ਚੱਲਦਿਆਂ ਦੋ ਪੱਖੀ ਸਬੰਧੀ ਪਿਛਲੇ ਤਿੰਨ ਚਾਰ ਦਹਾਕੇ 'ਚ ਸਭ ਤੋਂ ਮੁਸ਼ਕਿਲ ਸਥਿਤੀ 'ਚ ਹਨ।
ਮੌਜੂਦਾ ਤਣਾਅ 'ਤੇ ਸੀਮਾ ਤੇ ਸ਼ਾਂਤੀ ਬਣਾਈ ਰੱਖਣ ਲਈ ਬਣੇ ਦੋਪੱਖੀ ਸਬੰਧਾਂ ਦੀ ਉਲੰਘਣਾ 'ਚ ਬੀਜਿੰਗ ਦੀ ਭੂਮਿਕਾ ਦਾ ਹਵਾਲਾ ਦਿੰਦਿਆਂ ਹੋਇਆ ਜੈਸ਼ੰਕਰ ਨੇ ਕਿਹਾ- ਹੁਣ ਕੁਝ ਕਾਰਨਾਂ ਤੋਂ ਚੀਨ ਪੂਰਬੀ ਲੱਦਾਖ 'ਚ ਨਿਯਮਾਂ ਦੀ ਉਲੰਘਣਾ ਨੂੰ ਲੈਕੇ ਪੰਜ ਵੱਖਰੇ ਤਰਕ ਦੇ ਰਿਹਾ ਹੈ।
ਚੀਨ ਦੇ ਨਾਲ 5 ਮਈ ਤੋਂ ਬਾਅਦ ਹੀ ਐਲਏਸੀ 'ਤੇ ਵਿਵਾਦ ਬਣਿਆ ਹੋਇਆ ਹੈ। ਜਿਸ ਦੇ ਚੱਲਦਿਆਂ ਨਵੀਂ ਦਿੱਲੀ ਤੇ ਬੀਜਿੰਗ ਦੇ ਯਤਨਾਂ ਦੇ ਬਾਵਜੂਦ ਦੋਵਾਂ ਦੇਸ਼ਾਂ ਦੇ ਵਿਚ ਆਰਥਿਕ ਤੇ ਸੰਸਕ੍ਰਿਤਕ ਤੌਰ 'ਤੇ ਦੂਰੀਆਂ ਬਣ ਗਈਆਂ ਹਨ। ਜੈਸ਼ੰਕਰ ਦੇ ਬਿਆਨ ਤੇ ਜਦੋਂ ਚੀਨੀ ਵਿਦੇਸ਼ ਮੰਤਰਾਲੇ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਪਹਿਲਾਂ ਦੀ ਤਰ੍ਹਾਂ ਸਮੱਸਿਆ ਲਈ ਨਵੀਂ ਦਿੱਲੀ ਨੂੰ ਕਸੂਰਵਾਰ ਠਹਿਰਾਇਆ।
ਕਿਸਾਨ ਅੰਦੋਲਨ 'ਤੇ ਸੁਖਬੀਰ ਬਾਦਲ ਦੀ ਕੇਂਦਰ ਨੂੰ ਚੇਤਾਵਨੀ, ਪੰਜਾਬ ਦੀ ਅਮਨ ਸ਼ਾਂਤੀ ਨਹੀਂ ਹੋਣ ਦੇਵਾਂਗੇ ਭੰਗ
ਕਿਸਾਨ ਜਥੇਬੰਦੀਆਂ ਦਾ ਕੇਂਦਰ ਨੂੰ ਸਵਾਲ: ਜਦੋਂ ਹੋਰ ਕਾਨੂੰਨ ਰੱਦ ਹੋ ਸਕਦੇ ਤਾਂ ਖੇਤੀ ਕਾਨੂੰਨ ਕਿਉਂ ਨਹੀਂ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ