Asian Games 2023: ਚੀਨ 'ਚ ਹੋ ਰਹੀਆਂ ਏਸ਼ੀਆਈ ਖੇਡਾਂ ਲਈ 3 ਭਾਰਤੀ ਵੁਸ਼ੂ ਖਿਡਾਰੀਆਂ ਨੂੰ ਵੀਜ਼ਾ ਨਾ ਦੇਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਵੀਜ਼ਾ ਸਬੰਧੀ ਸਮੱਸਿਆਵਾਂ ਕਾਰਨ ਅਰੁਣਾਚਲ ਪ੍ਰਦੇਸ਼ ਦੇ ਤਿੰਨ ਵੁਸ਼ੂ ਖਿਡਾਰੀ ਏਸ਼ਿਆਈ ਖੇਡਾਂ ਲਈ ਹਾਂਗਜ਼ੂ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਨਹੀਂ ਹੋ ਸਕੇ। ਕੇਂਦਰੀ ਮੰਤਰੀਆਂ ਨੇ ਇਸ ਮਾਮਲੇ ਨੂੰ ਲੈ ਕੇ ਚੀਨ ਦੀ ਨਿੰਦਾ ਕੀਤੀ ਹੈ।



ਹੁਣ ਇਸ ਮੁੱਦੇ 'ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਸ਼ੁੱਕਰਵਾਰ (22 ਸਤੰਬਰ) ਨੂੰ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ''ਹਾਂਗਜ਼ੂ ਏਸ਼ੀਆਈ ਖੇਡਾਂ ਪੇਈਚਿੰਗ ਵਿੰਟਰ ਓਲੰਪਿਕ ਤੋਂ ਬਾਅਦ ਚੀਨ 'ਚ ਹੋਣ ਵਾਲੀ ਇਕ ਪ੍ਰਮੁੱਖ ਖੇਡ ਆਯੋਜਨ ਹੈ।'' ਮੇਜ਼ਬਾਨ ਦੇਸ਼ ਹੋਣ ਦੇ ਨਾਤੇ ਚੀਨ ਨੇ ਕਾਨੂੰਨੀ ਪਛਾਣ। "ਮੇਜ਼ਬਾਨ ਦੇਸ਼ ਦੇ ਰੂਪ ਵਿੱਚ, ਚੀਨ ਲਿਗਲ ਪਹਿਚਾਣ ਦੀ ਵਰਤੋਂ ਕਰਕੇ ਸਾਰੇ ਦੇਸ਼ਾਂ ਦੇ ਐਥਲੀਟਾਂ ਦਾ ਸਵਾਗਤ ਕਰਨਾ ਹੈ। ਚੀਨੀ ਸਰਕਾਰ ਨੇ ਅਖੌਤੀ ਅਰੁਣਾਚਲ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ। ਜ਼ੰਗਨਾਨ ਦਾ ਖੇਤਰ ਚੀਨੀ ਖੇਤਰ ਹੈ।"


ਅਨੁਰਾਗ ਠਾਕੁਰ ਦਾ ਹਾਂਗਜ਼ੂ ਦਾ ਦੌਰਾ ਰੱਦ


ਚੀਨ ਨੇ ਅਰੁਣਾਚਲ ਪ੍ਰਦੇਸ਼ ਨਾਲ ਸਬੰਧਤ ਮਹਿਲਾ ਖਿਡਾਰੀਆਂ ਨਈਮਨ ਵਾਂਗਸੂ, ਓਨੀਲੂ ਤੇਗਾ ਅਤੇ ਮਾਪੁੰਗ ਲਾਮਗੂ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਚੀਨ ਦੇ ਇਸ ਫੈਸਲੇ ਦੇ ਵਿਰੋਧ 'ਚ ਏਸ਼ੀਆਈ ਖੇਡਾਂ ਲਈ ਹਾਂਗਜ਼ੂ ਦੀ ਆਪਣੀ ਯਾਤਰਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।


ਖੇਡ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਨੇ ਅਰੁਣਾਚਲ ਪ੍ਰਦੇਸ਼ ਦੇ ਭਾਰਤੀ ਖਿਡਾਰੀਆਂ ਨੂੰ ਮਾਨਤਾ ਅਤੇ ਦਾਖਲੇ ਤੋਂ ਇਨਕਾਰ ਕਰਕੇ ਚੀਨ ਦੇ ਨਿਸ਼ਾਨਾ ਅਤੇ ਜਾਣਬੁੱਝ ਕੇ ਕੀਤੇ ਵਿਤਕਰੇ ਦਾ ਸਖ਼ਤ ਵਿਰੋਧ ਕੀਤਾ। ਚੀਨ ਅਕਸਰ ਅਰੁਣਾਚਲ ਪ੍ਰਦੇਸ਼ 'ਤੇ ਆਪਣਾ ਦਾਅਵਾ ਜਤਾਉਂਦਾ ਰਿਹਾ ਹੈ। ਖੇਡ ਮੰਤਰਾਲੇ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਹਿੱਸਾ ਸੀ, ਹੈ ਅਤੇ ਰਹੇਗਾ।


 






ਵਿਦੇਸ਼ ਮੰਤਰਾਲੇ ਨੇ ਕੀ ਕਿਹਾ?


ਇਸ ਮਾਮਲੇ 'ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਚੀਨੀ ਅਧਿਕਾਰੀਆਂ ਨੇ ਨਿਸ਼ਾਨਾ ਬਣਾ ਕੇ ਅਤੇ ਪਹਿਲਾਂ ਤੋਂ ਸੋਚ-ਸਮਝ ਕੇ ਅਰੁਣਾਚਲ ਪ੍ਰਦੇਸ਼ ਦੇ ਕੁਝ ਭਾਰਤੀ ਖਿਡਾਰੀਆਂ ਨੂੰ ਚੀਨ ਦੇ ਹਾਂਗਜ਼ੂ 'ਚ 19ਵੀਆਂ ਏਸ਼ੀਆਈ ਖੇਡਾਂ 'ਚ ਮਾਨਤਾ ਦੇਣ ਅਤੇ ਦਾਖਲੇ ਤੋਂ ਇਨਕਾਰ ਕਰਕੇ ਉਨ੍ਹਾਂ ਨਾਲ ਵਿਤਕਰਾ ਕੀਤਾ ਹੈ। ਅਰੁਣਾਚਲ ਪ੍ਰਦੇਸ਼ ਭਾਰਤ ਦਾ ਹਿੱਸਾ ਸੀ, ਹੈ ਅਤੇ ਰਹੇਗਾ। ਅਸੀਂ ਨਵੀਂ ਦਿੱਲੀ ਅਤੇ ਬੀਜਿੰਗ ਵਿੱਚ ਚੀਨ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਦਰਜ ਕਰਵਾਇਆ ਹੈ।


ਕਿਰਨ ਰਿਜਿਜੂ ਨੇ ਚੀਨ ਦੀ ਕੀਤੀ ਨਿੰਦਾ 


ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਚੀਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਕਿਹਾ, "ਮੈਂ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਖਿਡਾਰੀਆਂ ਨੂੰ ਏਸ਼ੀਆਈ ਖੇਡਾਂ ਲਈ ਵੀਜ਼ਾ ਨਾ ਦੇਣ ਦੀ ਘਟਨਾ ਦੀ ਨਿੰਦਾ ਕਰਦਾ ਹਾਂ। ਚੀਨ ਦੀਆਂ ਅਜਿਹੀਆਂ ਕਾਰਵਾਈਆਂ ਨਾਲ ਅਰੁਣਾਚਲ ਪ੍ਰਦੇਸ਼ ਦੀ ਸਥਿਤੀ ਨਹੀਂ ਬਦਲੀ ਜਾ ਰਹੀ। ਅਰੁਣਾਚਲ ਭਾਰਤ ਦਾ ਹੈ। ਇਸ ਦਾ ਹਿੱਸਾ ਹੈ ਅਤੇ ਹਮੇਸ਼ਾ ਰਹੇਗਾ। ਅਸੀਂ ਇਸ ਦਾ ਸਖ਼ਤ ਵਿਰੋਧ ਕਰਦੇ ਹਾਂ ਅਤੇ ਸਮਾਂ ਆਉਣ 'ਤੇ ਭਾਰਤ ਇਸ ਦਾ ਜਵਾਬ ਦੇਵੇਗਾ।"


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।