ਨਵੀਂ ਦਿੱਲੀ: ਚੀਨ (China) ਤਿੱਬਤ ਦੇ ਜਿਗੱਤਸੇ ਵਿੱਚ ਮਿਲਟਰੀ ਲੌਜਿਸਟਿਕ ਹੱਬ (military logistics hub) ਬਣਾ ਰਿਹਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਚੀਨ ਅਸਲ ਕੰਟਰੋਲ ਰੇਖਾ (LAC) ਦੇ ਨਾਲ ਕੰਮ ਕਰਨ ਲਈ ਸੰਪਰਕ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਿਹਾ ਹੈ। ਇਹ ਗੱਲ ਉਪਗ੍ਰਹਿ ਤੋਂ ਲਈ ਗਈ ਤਸਵੀਰ (Satellite Pictures) ਤੋਂ ਸਾਹਮਣੇ ਆਈ ਹੈ। ਭਾਰਤੀ ਅਧਿਕਾਰੀਆਂ ਨੇ ਇਸ ‘ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਇਸ ਤਸਵੀਰ ਨੂੰ ਇੱਕ ਰੱਖਿਆ ਵਿਸ਼ਲੇਸ਼ਕ ਨੇ ਆਪਣੇ ਟਵੀਟਰ 'ਤੇ ਸ਼ੇਅਰ ਕੀਤਾ ਹੈ। ਇਹ ਡ੍ਰੈਗਨ ਦੀਆਂ ਖ਼ਤਰਨਾਕ ਯੋਜਨਾਵਾਂ ਨੂੰ ਸਪਸ਼ਟ ਰੂਪ ਵਿੱਚ ਬਿਆਨ ਕਰ ਸਕਦੀਆਂ ਹਨ। ਫੋਟੋ ਜਿਗੱਤਸੇ ਏਅਰਪੋਰਟ ਦੇ ਦੱਖਣ ਵੱਲ ਬੁਨਿਆਦੀ ਢਾਂਚੇ ਨੂੰ ਦਰਸਾਉਂਦੀ ਹੈ। ਹਵਾਈ ਅੱਡੇ ਨੂੰ ਰੇਲ ਟਰਮੀਨਲ ਨਾਲ ਜੋੜਿਆ ਗਿਆ ਹੈ। ਇਹ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਬੁਨਿਆਦੀ ਢਾਂਚਾ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਲਈ ਲੌਜਿਸਟਿਕ ਹੱਬ ਦਾ ਹਿੱਸਾ ਹੋਵੇਗਾ।



ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ 'ਚ ਨਿਰਮਾਣ ਅਧੀਨ ਬਣੇ ਢਾਂਚਿਆਂ ਨੂੰ ਸਾਫ਼-ਸਾਫ਼ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇੱਕ ਸਤਹ ਤੋਂ ਹਵਾ ਮਿਜ਼ਾਈਲ ਸਾਈਟ, ਇੱਕ ਸ਼ੱਕੀ ਫੌਜੀ ਮਦਦ ਇਮਾਰਤ, ਇੱਕ ਨਵਾਂ ਰੇਲਵੇ ਟਰਮੀਨਲ, ਇੱਕ ਨਵਾਂ ਰੇਲਵੇ ਲਾਈਨ ਤੇ ਇੱਕ ਸੰਭਾਵਤ ਬਾਲਣ ਡੰਪ ਵੀ ਫੋਟੋ ਵਿਚ ਨਜ਼ਰ ਆ ਰਿਹਾ ਹੈ। ਹਾਲਾਂਕਿ, ਪਹਿਲਾਂ ਲਈ ਗਈ ਫੋਟੋ ਵਿਚ ਦੋ ਸੁਰੰਗਾਂ ਵੀ ਵੇਖੀਆਂ ਗਈਆਂ ਸੀ।

ਬੈਲਜੀਅਮ ਦੇ ਰੱਖਿਆ ਮਾਹਰ ਸਿਮ ਟੈਕ ਨੇ ਕਿਹਾ ਕਿ ਚੀਨ ਤਿੱਬਤ ਦੇ ਖੁਦਮੁਖਤਿਆਰੀ ਖੇਤਰ ਵਿੱਚ ਵੱਡੇ ਪੱਧਰ ‘ਤੇ ਲੌਜਿਸਟਿਕ ਸਹੂਲਤਾਂ ਤੇ ਸੰਪਰਕ ਲਈ ਕੰਮ ਕਰ ਰਿਹਾ ਹੈ। ਫੋਟੋਆਂ ਇਸਦਾ ਸਬੂਤ ਹਨ। ਹਾਲਾਂਕਿ, ਚੀਨੀ ਅਧਿਕਾਰੀਆਂ ਵੱਲੋਂ ਇਸ ਵਿਕਾਸ ਲਈ ਤੁਰੰਤ ਕੋਈ ਪ੍ਰਤੀਕ੍ਰਿਆ ਨਹੀਂ ਮਿਲੀ।

ਇਹ ਵੀ ਪੜ੍ਹੋIndia-China Standoff: ਚੀਨ ਨਾਲ ਟਕਰਾਅ 'ਤੇ ਭਾਰਤੀ ਫੌਜ ਮੁਖੀ ਦਾ ਵੱਡਾ ਐਲਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904