ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਚੱਲ ਰਹੇ ਤਣਾਅ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਚੀਨੀ ਸੈਨਿਕਾਂ ਨੇ ਅਸਲ ਕੰਟਰੋਲ ਰੇਖਾ ਨੇੜੇ ਆਪਣੇ ਖੇਤਰ ਵਿੱਚ ਹੈਲੀਕਾਪਟਰਾਂ ਦੀਆਂ ਗਤੀਵਿਧੀਆਂ ਵਿੱਚ ਵਾਧਾ ਕੀਤਾ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ, ਪਿਛਲੇ ਸੱਤ-ਅੱਠ ਦਿਨਾਂ ਵਿੱਚ ਚੀਨੀ ਹੈਲੀਕਾਪਟਰਾਂ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸੂਤਰਾਂ ਨੇ ਕਿਹਾ ਹੈ ਕਿ ਹੈਲੀਕਾਪਟਰਾਂ ਦੀ ਤੇਜ਼ ਗਤੀਸ਼ੀਲਤਾ ਦਾ ਕਾਰਨ ਐਲਏਸੀ ਦੇ ਨਾਲ ਵੱਖ-ਵੱਖ ਥਾਂਵਾਂ ‘ਤੇ ਤਾਇਨਾਤ ਚੀਨੀ ਫੌਜਾਂ ਨੂੰ ਮਦਦ ਪ੍ਰਦਾਨ ਕਰਨਾ ਹੋ ਸਕਦਾ ਹੈ।

ਸੂਤਰਾਂ ਅਨੁਸਾਰ ਐਲਏਸੀ ਕੋਲ ਤਾਇਨਾਤ ਚੀਨੀ ਹੈਲੀਕਾਪਟਰਾਂ ਦੇ ਬੇੜੇ ਵਿੱਚ ਐਮਆਈ-17 ਤੇ ਮੱਧਮ ਲਿਫਟ ਚੌਪਰ ਦੋਵੇਂ ਸ਼ਾਮਲ ਹਨ। ਪਿਛਲੇ ਕੁਝ ਮਹੀਨਿਆਂ ਵਿੱਚ ਪੂਰਬੀ ਲੱਦਾਖ ਸੈਕਟਰ ਵਿੱਚ ਵੱਡੇ ਪੱਧਰ 'ਤੇ ਚੀਨੀ ਹੈਲੀਕਾਪਟਰ ਭਾਰਤੀ ਖੇਤਰਾਂ ਦੇ ਦੁਆਲੇ ਉਡਾਣ ਭਰ ਰਹੇ ਹਨ। ਇਨ੍ਹਾਂ ਖੇਤਰਾਂ ਵਿੱਚ ਗੈਲਵਾਨ ਖੇਤਰ ਵੀ ਸ਼ਾਮਲ ਹੈ। ਚੀਨ ਵਿੱਚ ਅਜਿਹੀਆਂ ਹਰਕਤਾਂ ਆਮ ਹਨ। ਅਕਸਰ ਹੀ ਇਸ ਦੇ ਹੈਲੀਕਾਪਟਰ ਏਅਰ ਬਾਰਡਰ ਦੀ ਉਲੰਘਣਾ ਕਰਦਿਆਂ ਭਾਰਤੀ ਇਲਾਕਿਆਂ ਦੇ ਨੇੜੇ ਐਲਏਸੀ ਦੀ ਗਸ਼ਤ ਕਰਦੇ ਰਹੇ ਹਨ।

ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ, ਇਹੀ ਚੀਨੀ ਫੌਜਾਂ ਨੇ ਪਿਛਲੇ ਮਹੀਨੇ ਲੱਦਾਖ ਵਿੱਚ ਭਾਰਤੀ ਹਵਾਈ ਫੌਜ ਨੂੰ ਆਪਣੇ ਲੜਾਕੂ ਜਹਾਜ਼ ਦੀ ਗਸ਼ਤ ਕਰਨ ਲਈ ਮਜਬੂਰ ਕੀਤਾ ਸੀ। ਮਈ ਦੇ ਪਹਿਲੇ ਤੇ ਦੂਜੇ ਹਫ਼ਤੇ ਭਾਰਤੀ ਫੌਜਾਂ ਨਾਲ ਵਧੇਰੇ ਝੜਪਾਂ ਹੋਈਆਂ। ਉਸ ਦੌਰਾਨ ਚੀਨੀ ਆਰਮੀ ਦੇ ਹੈਲੀਕਾਪਟਰਾਂ ਨੇ ਐਲਏਸੀ ਦੇ ਬਹੁਤ ਨੇੜੇ ਉਡਾਣ ਭਰੀ ਸੀ। ਇਸ ਤੋਂ ਬਾਅਦ ਹੀ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਵੀ ਇਸ ਖੇਤਰ ਵਿੱਚ ਗਸ਼ਤ ਕੀਤੀ।

ਰੱਖਿਆ ਵਿਸ਼ਲੇਸ਼ਕ ਨਿਤਿਨ ਗੋਖਲੇ ਦਾ ਕਹਿਣਾ ਹੈ ਕਿ ਚੀਨ ਇਹ ਧਾਰਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਦੇ ਯੋਧੇ ਉੱਚ-ਉਚਾਈ ਦੀ ਲੜਾਈ ਲਈ ਤਿਆਰ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904