ਨਵੀਂ ਦਿੱਲੀ: ਢਾਈ ਮਹੀਨਿਆਂ ਦੇ ਲੌਕਡਾਊਨ ਮਗਰੋਂ ਦੇਸ਼ ਅੱਜ ਅਨਲੌਕ-1 ਦੇ ਦੂਜੇ ਗੇੜ 'ਚ ਦਾਖ਼ਲ ਹੋ ਗਿਆ ਹੈ। ਇਸ ਦੇ ਨਾਲ ਹੀ ਧਾਰਮਿਕ ਸਥਾਨ, ਸ਼ੌਪਿੰਗ ਮੌਲ ਤੇ ਰੈਸਟੋਰੈਂਟ ਖੋਲ੍ਹ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਹ ਵੀ ਸੱਚ ਹੈ ਕਿ ਬੀਤੇ ਇਕ ਹਫ਼ਤੇ ਦੌਰਾਨ ਜਿੰਨੀ ਤੇਜ਼ੀ ਨਾਲ ਕੇਸ ਵਧੇ ਪਹਿਲਾਂ ਕਦੇ ਵੀ ਨਹੀਂ ਵਧੇ ਤੇ ਹੁਣ ਜਦੋਂ ਜਨਤਕ ਇਕੱਠ ਵਾਲੀਆਂ ਥਾਵਾਂ ਖੋਲ੍ਹ ਦਿੱਤੀਆਂ ਗਈਆਂ ਤਾਂ ਵਾਇਰਸ ਦੇ ਪਸਾਰ ਦਾ ਖਤਰਾ ਵੀ ਨਾਲ ਹੀ ਵਧ ਗਿਆ ਹੈ।


ਪੂਰੇ ਦੇਸ਼ ਲਈ ਇਹ ਫਿਕਰ ਵਾਲੀ ਗੱਲ ਹੈ। ਇਨ੍ਹਾਂ ਦਿਨਾਂ 'ਚ ਰੋਜ਼ਾਨਾ 8000 ਤੋਂ 10,000 ਕੋਰੋਨਾ ਪੀੜਤਾਂ ਦੀ ਗਿਣਤੀ 'ਚ ਇਜ਼ਾਫਾ ਹੋਇਆ ਹੈ। ਵੱਡੇ ਸ਼ਹਿਰਾਂ ਦਾ ਹਾਲ ਸਭ ਤੋਂ ਬੁਰਾ ਹੈ। ਦਿੱਲੀ 'ਚ ਹਰ ਰੋਜ਼ ਕਰੀਬ ਇਕ ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ 'ਚ ਹੁਣ ਦਿੱਲੀ ਤੋਂ ਬਾਹਰ ਵਾਲਿਆਂ ਦੇ ਇਲਾਜ ਲਈ ਹਸਪਤਾਲਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ। ਨੌਇਡਾ ਤੇ ਗਾਜ਼ੀਆਬਾਦ ਵੱਲੋਂ ਦਿੱਲੀ ਬਾਰਡਰ ਸੀਲ ਕਰ ਦਿੱਤਾ ਗਿਆ ਹੈ।


ਯੂਪੀ 'ਚ ਵੀ ਕੋਰੋਨਾ ਪੀੜਤਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ ਹੋ ਗਿਆ ਹੈ। ਮਹਾਰਾਸ਼ਟਰ 'ਚ ਹਾਲਾਤ ਸਭ ਤੋਂ ਗੰਭੀਰ ਹਨ। ਦੇਸ਼ 'ਚ ਮਹਾਰਾਸ਼ਟਰ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ।


ਇਹ ਵੀ ਪੜ੍ਹੋ: ਅਮਰੀਕਾ ਨੂੰ ਕੋਰੋਨਾ ਨੇ ਸੁੱਟਿਆ ਮੂੱਧੇ ਮੂੰਹ, ਸੱਤ ਦਹਾਕਿਆਂ ਮਗਰੋਂ ਇੰਨੀ ਮੰਦੀ


ਅਨਲੌਕ 1 ਦੌਰਾਨ ਭਾਰਤ ਦੁਨੀਆਂ ਭਰ 'ਚ ਕੋਰੋਨਾ ਪੀੜਤ ਦੇਸ਼ਾਂ ਦੇ ਮਾਮਲੇ 'ਚ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਇਟਲੀ ਤੇ ਤੁਰਕੀ ਤੋਂ ਵੀ ਵਧ ਗਈ ਹੈ।


ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ 'ਚ ਕੋਰੋਨਾ ਦੇ ਲੱਛਣ! ਹੋਵੇਗਾ ਟੈਸਟ


ਇਕ ਰਿਪੋਰਟ ਮੁਤਾਬਕ ਸਿਰਫ਼ 9% ਲੋਕ 80% ਵਾਇਰਸ ਫੈਲਾਉਣ ਲਈ ਜ਼ਿੰਮੇਵਾਰ ਦੱਸੇ ਜਾ ਰਹੇ ਹਨ। ਅਨਲੌਕ 1 ਤਹਿਤ ਅੱਜ ਹੋਟਲ, ਸ਼ੌਪਿੰਗ ਮੌਲ ਤੇ ਧਾਰਮਿਕ ਸਥਾਨ ਵੀ ਖੋਲ੍ਹ ਦਿੱਤੇ ਗਏ ਹਨ। ਅਜਿਹੇ 'ਚ ਜੇਕਰ ਲੋਕਾਂ ਨੇ ਨਿਯਮਾਂ ਦਾ ਪਾਲਣ ਨਾ ਕੀਤਾ ਤਾਂ ਮਾਮਲੇ ਵਧਣ ਦੇ ਆਸਾਰ ਹਨ।



ਇਹ ਵੀ ਪੜ੍ਹੋ